ਪੱਟੀ ਵਿਖੇ ਸਟੇਟ ਪੱਧਰ ਦਾ ਰੋਜ਼ਗਾਰ ਮੇਲਾ 5 ਨੂੰ
Saturday, Mar 03, 2018 - 03:04 PM (IST)

ਪੱਟੀ (ਬੇਅੰਤ, ਪਾਠਕ)-ਸਰਕਾਰੀ ਆਈ. ਟੀ. ਆਈ. ਪੱਟੀ ਵਿਖੇ ਸਟੇਟ ਪੱਧਰ ਦਾ ਰੋਜ਼ਗਾਰ ਮੇਲਾ 5 ਮਾਰਚ ਨੂੰ ਲਾਇਆ ਜਾ ਰਿਹਾ ਹੈ। ਇਸ ’ਚ ਵੱਖ-ਵੱਖ ਟਰੇਡਾਂ ’ਚੋਂ ਪਾਸ ਹੋਏ ਵਿਦਿਆਰਥੀ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਵਿਭਾਗ ਹੋਣਗੇ। ਇਹ ਜਾਣਕਾਰੀ ਆਈ. ਟੀ. ਆਈ. ਪੱਟੀ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਨੇ ਦਿੱਤੀ।
ਉਨਾਂ ਕਿਹਾ ਕਿ ਇਸ ਮੇਲੇ ’ਚ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੁਕਸਤਰ ਸਾਹਿਬ, ਫਰੀਦਕੋਟ, ਅਬੋਹਰ ਤੇ ਫਾਜ਼ਿਲਕਾ ਜ਼ਿਲਿਆਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਜਾਵੇਗਾ। ਮੇਲਾ 5 ਮਾਰਚ ਨੂੰ ਸਵੇਰੇ 11.00 ਵਜੇ ਸ਼ੁਰੂ ਹੋਵੇਗਾ ਤੇ ਦੇਰ ਸ਼ਾਮ ਤੱਕ ਜਾਰੀ ਰਹੇਗਾ। ਇਸ ਮੇਲੇ ਲਈ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।