ਮੁਲਾਜ਼ਮਾਂ ਨੂੰ ਕਣਕ ਖ਼ਰੀਦਣ ਲਈ ਮਿਲੇਗਾ ਵਿਆਜ ਮੁਕਤ ਕਰਜ਼ਾ

Wednesday, Apr 23, 2025 - 12:29 AM (IST)

ਮੁਲਾਜ਼ਮਾਂ ਨੂੰ ਕਣਕ ਖ਼ਰੀਦਣ ਲਈ ਮਿਲੇਗਾ ਵਿਆਜ ਮੁਕਤ ਕਰਜ਼ਾ

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵਲੋਂ ਦਰਜਾ ਚਾਰ (ਗਰੁੱਪ ਡੀ.) ਦੇ ਮੁਲਾਜ਼ਮਾਂ ਲਈ ਕਣਕ ਖ਼ਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9,700 ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਨੇ ਦਰਜਾ ਚਾਰ ਮੁਲਾਜ਼ਮਾਂ ਲਈ ਇਸ ਮਹੱਤਵਪੂਰਨ ਵਿੱਤੀ ਸਹਾਇਤਾ ’ਚ ਲਗਾਤਾਰ ਵਾਧਾ ਕਰਦਿਆਂ ਕਣਕ ਖ਼ਰੀਦਣ ਵਾਸਤੇ ਵਿਆਜ ਮੁਕਤ ਕਰਜ਼ੇ ’ਚ ਪਿਛਲੇ ਤਿੰਨ ਸਾਲਾਂ ਦੌਰਾਨ 21.25 ਫ਼ੀਸਦੀ ਦਾ ਵਾਧਾ ਕੀਤਾ ਹੈ।

ਰਿਸ਼ਵਤ ਲੈਣ ਵਾਲੇ ਹੌਲਦਾਰ ਨੂੰ 5 ਸਾਲ ਕੈਦ, ਸ਼ਿਕਾਇਤਕਰਤਾ ਮੁੱਕਰਨ ਦੇ ਬਾਵਜੂਦ ਅਦਾਲਤ ਨੇ ਸੁਣਾਈ ਸਜ਼ਾ

ਵਿੱਤੀ ਸਾਲ 2019-20 ਅਤੇ 2020-21 ਦੇ ਚੁਣੌਤੀਪੂਰਨ ਕੋਵਿਡ-19 ਸਾਲਾਂ ਦੌਰਾਨ ਵੀ ਕਣਕ ਲਈ ਕਾਂਗਰਸ ਸਰਕਾਰ ਵਲੋਂ ਕੋਈ ਵਾਧਾ ਕੀਤੇ ਬਿਨਾਂ ਸਿਰਫ਼ 7,500 ਰੁਪਏ ਦੇ ਵਿਆਜ ਰਹਿਤ ਕਰਜ਼ੇ ਦੀ ਸਹੂਲਤ ਦਿੱਤੀ ਗਈ ਅਤੇ ਬਾਅਦ ਵਿਚ ਚੋਣ ਵਰ੍ਹੇ 2021-22 ਦੌਰਾਨ ਤਿੰਨ ਸਾਲਾਂ ਉਪਰੰਤ ਸਿਰਫ 500 ਰੁਪਏ ਦਾ ਮਾਮੂਲੀ ਵਾਧਾ ਕਰਦਿਆਂ ਇਸ ਕਰਜ਼ੇ ਦੀ ਰਕਮ ਨੂੰ 8,000 ਰੁਪਏ ਕਰ ਦਿੱਤਾ। ਇਸ ਦੇ ਮੁਕਾਬਲੇ ‘ਆਪ’ ਦੀ ਸਰਕਾਰ ਨੇ ਦਰਜਾ ਚਾਰ ਦੇ ਮੁਲਾਜ਼ਮਾਂ ਦੀ ਭਲਾਈ ਲਈ ਨਿਰੰਤਰ ਵਚਨਬੱਧਤਾ ਦਾ ਸਬੂਤ ਦਿੱਤਾ ਹੈ।

ਫਿਰੋਜ਼ਪੁਰ ਸ਼ਹਿਰ 'ਚ ਅੰਨ੍ਹੇਵਾਹ ਫਾਇਰਿੰਗ! ਦੋ ਨੌਜਵਾਨਾਂ ਦਾ ਕਤਲ, ਪੁਲਸ ਨੇ ਪੂਰਾ ਜ਼ਿਲ੍ਹਾ ਕਰ'ਤਾ ਸੀਲ

ਇਹ ਕਰਜ਼ਾ ਜੂਨ 2025 (ਜੁਲਾਈ 2025 ’ਚ ਭੁਗਤਾਨ ਯੋਗ) ਦੀ ਤਨਖ਼ਾਹ ਤੋਂ ਸ਼ੁਰੂ ਹੋ ਕੇ ਇਸੇ ਵਿੱਤੀ ਸਾਲ ਅੰਦਰ ਮੁਕੰਮਲ ਵਸੂਲੀ ਨੂੰ ਯਕੀਨੀ ਬਣਾਉਂਦਿਆਂ ਆਸਾਨ 8 ਬਰਾਬਰ ਮਾਸਿਕ ਕਿਸ਼ਤਾਂ ’ਚ ਵਸੂਲਿਆ ਜਾਵੇਗਾ। ਪ੍ਰਵਾਨਿਤ ਰਾਸ਼ੀ 29 ਮਈ ਤਕ ਸੂਬਾ ਸਰਕਾਰ ਦੇ ਖ਼ਜ਼ਾਨੇ ’ਚੋਂ ਜਾਰੀ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News