ਸ਼ਰਾਬ ਦੇ ਨਸ਼ੇ ''ਚ ਡਿਊਟੀ ਕਰਨ ਵਾਲਾ ਕਰਮਚਾਰੀ ਸਸਪੈਂਡ
Monday, Mar 26, 2018 - 05:23 PM (IST)
ਸੁਜਾਨਪੁਰ (ਜੋਤੀ/ਬਖ਼ਸ਼ੀ) : ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਦੇ ਉਪ ਮੰਡਲ ਸੁਜਾਨਪੁਰ ਵਿਚ ਤਾਇਨਾਤ ਲਾਈਨਮੈਨ ਅਮਰਨਾਥ ਨੂੰ ਪਾਵਰਕਾਮ ਵਿਭਾਗ ਵਲੋਂ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸੁਜਾਨਪੁਰ ਉਪ ਮੰਡਲ ਦੇ ਐੱਸ.ਡੀ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਵਿਭਾਗ ਦਾ ਉਕਤ ਕਰਮਚਾਰੀ ਸ਼ਰਾਬ ਦੇ ਨਸ਼ੇ ਵਿਚ ਡਿਊਟੀ ਕਰ ਰਿਹਾ ਸੀ ਜੋ ਕਿ ਗਲਤ ਹੈ। ਜਿਸ ਨਾਲ ਲੋਕਾਂ ਨੂੰ ਬਿਜਲੀ ਠੀਕ ਕਰਵਾਉਣ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ ਅਤੇ ਸ਼ਰਾਬ ਦੇ ਨਸ਼ੇ ਵਿਚ ਬਿਜਲੀ ਠੀਕ ਕਰਦੇ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ।
ਇਸ ਦੇ ਚੱਲਦੇ ਉਨ੍ਹਾਂ ਨੇ ਇਸ ਸੰਬੰਧੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ, ਜਿਸ ਦੇ ਚਲਦੇ ਉਨ੍ਹਾਂ ਨੇ Àੱੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਅਮਰਨਾਥ ਨੂੰ ਸਸਪੈਂਡ ਕਰਕੇ ਗੁਰਦਾਸਪੁਰ ਹੈਡਕੁਆਰਟਰ ਵਿਚ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਕਰਮਚਾਰੀ ਇਸ ਪ੍ਰਕਾਰ ਦੀ ਗਲਤੀ ਨਾ ਕਰੇ।
