ਕੋਰੋਨਾ ਸੰਕਟ ''ਤੇ ਸਾਹਮਣੇ ਆਇਆ PM ਮੋਦੀ ਦਾ ਭਾਵੁਕ ਰੂਪ
Wednesday, Mar 25, 2020 - 12:11 AM (IST)
ਜਲੰਧਰ (ਸ. ਹ.)- ਆਮ ਤੌਰ 'ਤੇ ਆਪਣੇ ਭਾਸ਼ਣਾਂ ਅਤੇ ਕਿਸੇ ਅਹਿਮ ਵਿਸ਼ੇ 'ਤੇ ਦੇਸ਼ ਨੂੰ ਸੰਬੋਧਨ ਕਰਦੇ ਸਮੇਂ ਸ਼ਾਂਤ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਰਾਤ ਕੋਰੋਨਾ ਵਾਇਰਸ ਦੇ ਮਾਮਲੇ 'ਤੇ ਜਦ ਦੇਸ਼ ਦੇ ਸਾਹਮਣੇ ਆਏ ਤਾਂ ਉਨ੍ਹਾਂ ਦਾ ਰੂਪ ਬਦਲਿਆ ਹੋਇਆ ਸੀ. ਆਪਣੇ 29 ਮਿੰਟ ਦੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਦੇ 130 ਕਰੋੜ ਨਾਗਰਿਕਾਂ ਦੀ ਸੁਰੱਖਿਆ ਅਤੇ ਸਿਹਤ ਲਈ 4 ਵਾਰ ਹੱਥ ਜੋੜੇ ਅਤੇ ਜਨਤਾ ਨੂੰ ਵਾਰ-ਵਾਰ ਹੱਧ ਜੋੜ ਕੇ ਘਰਾਂ ਦੇ ਅੰਦਰ ਰਹਿਣ ਦੀ ਬੇਨਤੀ ਕੀਤੀ। ਆਪਣੇ ਸੰਬੋਧਨ ਦੌਰਾਨ 9 ਮਿੰਟ ਦਾ ਭਾਸ਼ਣ ਖਤਮ ਹੋਣ 'ਤੇ ਪ੍ਰਧਾਨ ਮੰਤਰੀ ਇਕ ਵਾਰ ਤਾਂ 14 ਸੈਕੰਡ ਤਕ ਹੱਥ ਜੇੜ ਕੇ ਨਿਮਰਤਾ ਨਾਲ ਦੇਸ਼ ਵਾਸੀਆਂ ਨੂੰ ਘਰਾਂ 'ਚ ਰਹਿਣ ਦੀ ਬੇਨਤੀ ਕਰਦੇ ਰਹੇ। ਇਸ ਦੇ ਅਗਲੇ 10 ਮਿੰਟ ਬਾਅਦ ਭਾਸ਼ਣ ਦੇ 20 ਮਿੰਟ ਬੀਤ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਆਪਣੇ ਹੱਥ ਜੋੜੇ ਅਤੇ ਜਨਤਾ ਨੂੰ ਪਰਿਵਾਰ ਤੇ ਦੇਸ਼ ਪਿਤ ਲਈ ਘਰਾਂ ਦੇ ਅੰਦਰ ਰਪਿਣ ਦੀ ਬੇਨਤੀ ਕੀਤੀ। ਇਹ ਪਹਿਲਾ ਮੌਕਾ ਹੈ ਸੀ, ਜਦ ਦੇਸ਼ ਨੇ ਪ੍ਰਧਾਨ ਮੰਤਰੀ ਦਾ ਅਜਿਹਾ ਰੂਪ ਦੇਖਿਆ ਜੋ ਦੇਸ਼ ਵਾਸੀਆਂ ਲਈ ਸੱਚਮੁੱਚ ਚਿੰਤਤ ਨਜ਼ਰ ਆ ਰਿਹਾ ਸੀ। ਆਮ ਤੌਰ 'ਤੇ ਪ੍ਰਧਾਨ ਮੰਤਰੀ ਸਖਤ ਫੈਸਲੇ ਲੈਂਦੇ ਹਨ ਅਤੇ ਆਪਣੇ ਭਾਸ਼ਣ ਦੌਰਾਨ ਹਮਲਾਵਰ ਰਹਿੰਦੇ ਹਨ ਪਰ ਇਸ ਸੰਬੋਧਨ ਦੌਰਾਨ ਉਹ ਨਿਮਰ ਤੇ ਚਿੰਤਤ ਨਜ਼ਰ ਆਏ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਘਰਾਂ ਵਿਚ ਰਹਿਣਦੀ ਅਪੀਲ ਕਰਦਿਆਂ ਮੰਗਲਵਾਰ ਨੂੰ 21 ਦਿਨਾਂ ਦੇ ਰਾਸ਼ਟਰਵਿਆਪੀ ਲਾਕਡਾਊਨ ਦਾ ਐਲਾਨ ਕੀਤਾ। ਕੋਰੋਨਾ ਵਾਇਰਸਦੇ ਪ੍ਰਕੋਪ ਨੂੰ ਲੈ ਕੇ ਰਾਸ਼ਟਰ ਦੇ ਨਾਂ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ,‘‘ਮੰਗਲਵਾਰ ਰਾਤ 12 ਵਜੇ ਤੋਂ ਪੂਰੇ ਦੇਸ਼ ਵਿਚ ਸੰਪੂਰਨ ਲਾਕਡਾਊਨ ਹੋਣ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਹਿੰਦੁਸਤਾਨ ਨੂੰ ਬਚਾਉਣ ਲਈ, ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ।