'ਛੱਤਬੀੜ ਚਿੜੀਆਘਰ' 'ਚ 70 ਸਾਲਾ ਹਾਥੀਰਾਜ ਦੀ ਮੌਤ

Tuesday, Dec 11, 2018 - 12:51 PM (IST)

'ਛੱਤਬੀੜ ਚਿੜੀਆਘਰ' 'ਚ 70 ਸਾਲਾ ਹਾਥੀਰਾਜ ਦੀ ਮੌਤ

ਜ਼ੀਰਕਪੁਰ : ਛੱਤਬੀੜ ਚਿੜੀਆਘਰ 'ਚ ਹਾਥੀ ਰਾਜ ਮੰਗਲ ਦੀ ਸੋਮਵਾਰ ਨੂੰ ਮੌਤ ਹੋ ਗਈ। ਰਾਜ ਮੰਗਲ ਦੋ ਮਹੀਨਿਆਂ ਤੋਂ ਬੀਮਾਰ ਸੀ। 70 ਸਾਲਾ ਰਾਜ ਮੰਗਲ ਨੂੰ 1997 ਵਿਚ ਹਰਿਆਣਾ ਦੇ ਰੋਹਤਕ ਤੋਂ ਛੱਤਬੀੜ ਚਿੜੀਆਘਰ 'ਚ ਲਿਆਂਦਾ ਗਿਆ ਸੀ। ਚਿੜੀਆਘਰ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ ਮੰਗਲ 1997 ਤਕ ਹਰਿਆਣਾ ਦੇ ਰੋਹਤਕ ਸ਼ਹਿਰ ਵਿਚ ਕਿਸੇ ਸਾਧੂ ਕੋਲ ਸੀ, ਇਸ ਤੋਂ ਬਾਅਦ ਉਸ ਨੂੰ ਇਥੇ ਚਿੜੀਆਘਰ ਵਿਚ ਲਿਆਂਦਾ ਗਿਆ। ਇਥੇ 19 ਸਾਲ ਰਹਿਣ ਦੇ ਬਾਅਦ ਰਾਜ ਮੰਗਲ ਬੀਤੇ ਦੋ ਮਹੀਨਿਆਂ ਤੋਂ ਬਹੁਤ ਬੀਮਾਰ ਸੀ ਤੇ ਡਾਕਟਰ ਇਸ ਦੀ ਦੇਖ-ਰੇਖ ਕਰ ਰਹੇ ਸਨ।
ਰਾਤ ਨੂੰ ਜ਼ਿਆਦਾ ਵਿਗੜ ਗਈ ਸੀ ਤਬੀਅਤ : ਮੰਗਲ ਦੀ ਮੌਤ ਦੀ ਪੁਸ਼ਟੀ ਕਰਦੇ ਚਿੜੀਆਘਰ ਦੇ ਫੀਲਡ ਡਾਇਰੈਕਟਰ ਡਾ. ਐੱਮ. ਸੁਧਾਕਰ ਨੇ ਦੱਸਿਆ ਕਿ ਬੀਤੀ ਰਾਤ ਮੰਗਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ, ਸਵੇਰੇ 9.30 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ  ਦੱਸਿਆ ਕਿ ਇਸ ਹਾਥੀ ਦੇ ਦੰਦ ਬਹੁਤ ਦੁਰਲਭ ਸਨ। ਰਾਜ ਮੰਗਲ ਨੂੰ 3 ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾ ਕੇ ਉਸੇ ਸ਼ਾਮ ਦਫਨਾ ਦਿੱਤਾ ਗਿਆ।
 


author

Babita

Content Editor

Related News