...ਜਦੋਂ ਹਾਥੀ ''ਤੇ ਬਹਿ ਬਾਰਾਤ ਲੈ ਕੇ ਆਇਆ ਲਾੜਾ

Wednesday, Feb 27, 2019 - 06:45 PM (IST)

...ਜਦੋਂ ਹਾਥੀ ''ਤੇ ਬਹਿ ਬਾਰਾਤ ਲੈ ਕੇ ਆਇਆ ਲਾੜਾ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਤੁਸੀਂ ਮਹਿੰਗੀਆਂ ਕਾਰਾਂ ਜਾਂ ਟ੍ਰੈਕਟਰ ਟਰਾਲੀਆਂ 'ਤੇ ਆਉਂਦੀਆਂ ਬਾਰਾਤਾਂ ਬਾਰੇ ਤਾਂ ਅਕਸਰ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਲਾੜਾ ਹਾਥੀ 'ਤੇ ਬੈਠ ਕੇ ਆਪਣੀ ਲਾੜੀ ਨੂੰ ਲੈਣ ਆਇਆ ਹੋਵੇ। ਜੀ ਹਾਂ, ਸਥਾਨਕ ਸ਼ਹਿਰ ਵਿਖੇ ਭਟੂਰਿਆਂ ਦਾ ਕੰਮ ਕਰਦੇ ਅਤੇ ਹਿੰਦੂ ਜਥੇਬੰਦੀ ਦੇ ਸੀਨੀਅਰ ਆਗੂ ਵਲੋਂ ਕਰਵਾਏ ਅਨੋਖੇ ਵਿਆਹ ਕਾਰਨ ਸ਼ਹਿਰ 'ਚ ਭਾਰੀ ਚਰਚਾ ਹੈ। 
ਮਿਲੀ ਜਾਣਕਾਰੀ ਮੁਤਾਬਕ ਹਰਬੰਸ ਸਿੰਘ ਬੰਸਾ ਭਟੂਰਿਆਂ ਵਾਲਾ ਦੇ ਪੁੱਤਰ ਜੋਗਿੰਦਰ ਬੱਬੀ ਜੋ ਕਿ ਹਿੰਦੂ ਜਥੇਬੰਦੀ ਦਾ ਸਰਗਰਮ ਆਗੂ ਹੈ ਆਪਣੀ ਦੁਲਹਣ ਨੂੰ ਹਾਥੀ 'ਤੇ ਸਵਾਰ ਹੋ ਕੇ ਵਿਆਹੁਣ ਨਿਹਾਲ ਸਿੰਘ ਵਾਲਾ ਵਿਖੇ ਪਹੁਚਿਆ। ਇਸ ਅਨੋਖੇ ਵਿਆਹ ਦੀ ਸ਼ਹਿਰ ਵਿਚ ਭਾਰੀ ਚਰਚਾ ਹੈ।


author

Gurminder Singh

Content Editor

Related News