ਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

Wednesday, May 04, 2022 - 07:56 PM (IST)

ਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

ਅੰਮ੍ਰਿਤਸਰ (ਜਸ਼ਨ) - ਗੁਰੂ ਦੀ ਵਡਾਲੀ ਵਿਚ ਬੀਤੀ ਸਵੇਰ 6 ਵਜੇ ਉਸ ਸਮੇਂ ਹਫੜੀ-ਦਫੜੀ ਮੱਚ ਗਈ, ਜਦੋਂ ਉਕਤ ਇਲਾਕੇ ਵਿਚ ਰਹਿੰਦੇ ਬਲਜੀਤ ਸਿੰਘ ਦੇ ਘਰ ਨਵੀਂ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਉਸ ਕਾਰਨ ਘਰ ਵਿਚ ਅੱਗ ਲੱਗ ਗਈ। ਰੌਲਾ ਪਾਉਣ ’ਤੇ ਗੁਆਢੀਆਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੇ ਘਰ ਲੋਹੇ ਦਾ ਗੇਟ ਕੱਟ ਕੇ ਘਰ ਦੇ ਲੋਕਾਂ ਦੀ ਜਾਨ ਬਚਾਈ। ਬਲਜੀਤ ਸਿੰਘ ਦੇ ਮੁੰਡੇ ਮਨਪ੍ਰੀਤ ਨੇ ਬੀਤੀ ਸਵੇਰ 6 ਵਜੇ ਮੋਟਰਸਾਈਕਲ ਨੂੰ ਚਾਰਜ ’ਤੇ ਲਾਇਆ ਅਤੇ 2 ਮਿੰਟ ਬਾਅਦ ਹੀ ਉਕਤ ਮੋਟਰਸਾਈਕਲ ’ਚੋਂ ਕੋਈ ਚੀਜ਼ ਫੱਟ ਗਈ, ਜਿਸ ਨਾਲ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਕਾਫ਼ੀ ਭੜਕ ਗਈ, ਜਿਸ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਦੇ ਇਸ ਹਸਪਤਾਲ ’ਚ ਹੁਣ ਹੋਵੇਗਾ ਨਵਜੰਮੇ ਬੱਚਿਆਂ ਦੀਆਂ ਗੰਭੀਰ ਬੀਮਾਰੀਆਂ ਦਾ ਇਲਾਜ

ਘਰ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜਵਾਈ ਨੇ ਪਿਛਲੇ ਦਿਨ 14 ਅਪ੍ਰੈਲ ਨੂੰ ਨਵੀਂ ਇਲੈਕਟ੍ਰਾਨਿਕ ਮੋਟਰਸਾਈਕਲ ਲੈ ਕੇ ਦਿੱਤੀ ਸੀ। ਸਵੇਰੇ ਉੱਠ ਕੇ ਜਦੋਂ ਉਸ ਦਾ ਪੁੱਤਰ ਜਾਣ ਲੱਗਾ ਤਾਂ ਉਕਤ ਮੋਟਰਸਾਈਕਲ ਚਾਰਜ ਨਹੀਂ ਸੀ। ਉਸ ਨੇ ਉਸ ਨੂੰ ਚਾਰਜ ’ਤੇ ਲੱਗਾ ਦਿੱਤਾ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ 2 ਮਿੰਟ ਤੋਂ ਬਾਅਦ ਹੀ ਮੋਟਰਸਾਈਕਲ ਦੀ ਬੈਟਰੀ ਫੱਟ ਗਈ, ਜਿਸ ਨਾਲ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਵਾਸ਼ਿੰਗ ਮਸ਼ੀਨ, ਫਰਿੱਜ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ

ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਰਹੀ ਕਿ ਘਰ ਵਿਚ ਪਏ ਸਿਲੰਡਰ ਨੂੰ ਅੱਗ ਨਹੀਂ ਲੱਗੀ, ਨਹੀਂ ਤਾਂ ਹੋਰ ਵੀ ਭਿਆਨਕ ਹਾਦਸਾ ਵਾਪਰ ਸਕਦਾ ਸੀ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਲੋਕਾਂ ਨੇ ਆਪਣੇ ਯਤਨਾਂ ਨਾਲ ਅੱਗ ’ਤੇ ਕਾਬੂ ਪਾਇਆ। ਜੇਕਰ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਨਾ ਬੁਝਾਈ ਹੁੰਦੀ ਤਾਂ ਅੱਗ ਆਲੇ-ਦੁਆਲੇ ਦੇ ਘਰਾਂ ਤੱਕ ਪਹੁੰਚ ਕੇ ਕਾਫੀ ਨੁਕਸਾਨ ਕਰ ਸਕਦੀ ਸੀ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਇਲੈਕਟ੍ਰਿਕ ਮੋਟਰਸਾਈਕਲਾਂ ’ਚ ਸੇਫਟੀ ਫੀਚਰ ਵੀ ਵਧਾਵੇ ਤਾਂ ਜੋ ਡਰਾਈਵਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ


author

rajwinder kaur

Content Editor

Related News