ਬਿਜਲੀ ਦੀ ਮੰਗ ਪੂਰੀ ਕਰਨ ਲਈ ਦੇਣੀ ਹੋਵੇਗੀ ਫਾਰਕਾਸਟਿੰਗ ਦੀ ਡਿਟੇਲ

Monday, Jul 16, 2018 - 05:12 AM (IST)

 ਚੰਡੀਗਡ਼੍ਹ,   (ਵਿਜੇ)- ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਇਸ ਸਮੇਂ ਮਲਟੀ ਈਅਰ ਟੈਰਿਫ ਰੈਗੂਲੇਸ਼ਨਜ਼-2018 ਨੂੰ ਨੋਟੀਫਾਈ ਕਰਨ ਦੀ ਤਿਆਰੀ ਵਿਚ ਹੈ। ਇਸ ਲਈ ਕਮਿਸ਼ਨ ਨੇ ਸਾਰੇ ਸਟੇਕ ਹੋਲਡਰਾਂ ਤੋਂ ਸੁਝਾਅ ਮੰਗੇ ਹਨ। ਇਸ ’ਚ ਸਭ ਤੋਂ ਮਹੱਤਵਪੂਰਣ ਹੈ ਭਵਿੱਖ ਦੀ ਪਲਾਨਿੰਗ। ਕਮਿਸ਼ਨ ਨੇ ਇਸ ਲਈ ਸਾਰੀਅਾਂ ਕੰਜ਼ਿਊਮਰ ਕੈਟਾਗਰੀ ਦੀ ਸੇਲਜ਼ ਫਾਰਕਾਸਟਿੰਗ ਦੀ ਡਿਟੇਲ ਮੰਗੀ ਹੈ, ਜਿਸ ਵਿਚ ਬਿਜਲੀ ਵਿਭਾਗ ਨੂੰ ਸਾਰੀਆਂ  ਕੈਟਾਗਰੀਜ਼ ਦੇ ਵੋਲਟੇਜ ਲੈਵਲ ਦੀ ਵੀ ਜਾਣਕਾਰੀ ਦੇਣੀ ਹੋਵੇਗੀ। 
ਵਿਭਾਗ ਨੂੰ ਦੱਸਣਾ ਹੋਵੇਗਾ ਕਿ ਪਿਛਲੇ ਸਾਲਾਂ ਵਿਚ ਸ਼ਹਿਰ ਵਿਚ ਬਿਜਲੀ ਦੀ ਮੰਗ ਕਿੰਨੀ ਰਹੀ ਹੈ। ਇਸ ਦੇ ਆਧਾਰ ’ਤੇ ਹੀ ਫਾਰਕਾਸਟ ਹੋ ਸਕੇਗਾ, ਜਿਸ ਨਾਲ ਇਹ ਜਾਣਕਾਰੀ ਮਿਲੇਗੀ ਕਿ ਭਵਿੱਖ ਵਿਚ ਬਿਜਲੀ ਦੀ ਮੰਗ ਕਿੰਨੀ ਹੋ ਸਕੇਗੀ।  ਇਸ ਦੇ ਨਾਲ ਹੀ ਭਵਿੱਖ ਵਿਚ ਕੰਜ਼ਿਊਮਰਜ਼ ਦੀ ਗਿਣਤੀ ਕਿੰਨੀ ਵਧ ਸਕਦੀ ਹੈ। ਕੰਜਪਸ਼ਨ ਦੇ ਪੈਟਰਨ ਵਿਚ ਬਦਲਾਅ ਤੇ ਡਿਸਟ੍ਰੀਬਿਊਸ਼ਨ ਲਾਸ ਦੀ ਡਿਟੇਲ ਵੀ ਇਸ ਆਧਾਰ ’ਤੇ ਕੱਢੀ ਜਾਵੇਗੀ।
 ਇਨ੍ਹਾਂ ਅੰਕਡ਼ਿਆਂ ਦੇ ਆਧਾਰ ’ਤੇ ਹੀ ਟੈਰਿਫ ਦੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਸੀਲਿੰਗ ਵੀ ਤੈਅ ਹੋਵੇਗੀ। ਫਾਰਕਾਸਟਿੰਗ ਦੇ ਨਾਲ ਹੀ ਚੰਡੀਗਡ਼੍ਹ ਦੇ ਬਿਜਲੀ ਵਿਭਾਗ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਭਵਿੱਖ ਵਿਚ ਲਾਂਗ ਟਰਮ, ਮੀਡੀਅਮ ਤੇ ਸ਼ਾਰਟ ਟਰਮ ਦੇ ਆਧਾਰ ’ਤੇ ਬਿਜਲੀ ਦੀ ਖਰੀਦ ਕਿਵੇਂ ਕੀਤੀ ਜਾ ਸਕੇਗੀ? ਸ਼ਹਿਰ ਵਿਚ ਪੀਕ ਲੋਡ ਦੀ ਡਿਟੇਲ ਵੀ ਦੇਣੀ ਹੋਵੇਗੀ ਕਿ ਸ਼ਹਿਰ ਵਿਚ ਕਦੋਂ-ਕਦੋਂ ਸਭ ਤੋਂ ਜ਼ਿਆਦਾ ਬਿਜਲੀ ਦੀ ਮੰਗ ਵਧਦੀ ਹੈ? ਪੀਕ ਲੋਡ ਵਿਚ ਵਿਭਾਗ ਕਿਸ ਤਰ੍ਹਾਂ ਬਿਜਲੀ ਦੀ ਮੰਗ ਦੀ ਭਰਪਾਈ ਕਰ ਸਕੇਗਾ? 
 ਮੀਟਰਿੰਗ ਦੀ ਰਿਪੋਰਟ ਕਰਵਾਈ ਜਮ੍ਹਾ  
 ਕਮਿਸ਼ਨ ਦੇ ਨਿਰਦੇਸ਼ਾਂ ’ਤੇ ਬਿਜਲੀ ਵਿਭਾਗ ਵਲੋਂ ਮੀਟਰਿੰਗ ਅਤੇ ਬਿਲਿੰਗ ਦੀ ਰਿਪੋਰਟ ਜਮ੍ਹਾ ਕਰਵਾਈ ਗਈ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕਮਿਸ਼ਨ ਵਲੋਂ ਇਹ ਰਿਪੋਰਟ ਵਿਭਾਗ ਤੋਂ ਮੰਗੀ ਜਾ ਰਹੀ ਹੈ  ਪਰ ਅਜੇ ਤੱਕ ਕੋਈ ਕਲੀਅਰ ਸਟੇਟਸ ਡਿਪਾਰਟਮੈਂਟ ਵਲੋਂ ਜਮ੍ਹਾ ਨਹੀਂ ਕਰਵਾਇਆ ਗਿਆ। ਇਹੀ ਵਜ੍ਹਾ ਹੈ ਕਿ ਕਮਿਸ਼ਨ ਨੇ ਇਸ ਵਿਸ਼ੇ ਵਿਚ ਨੋਟਿਸ ਲੈਂਦੇ ਹੋਏ ਇਹ ਰਿਪੋਰਟ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਜਾਣਕਾਰੀ ਅਨੁਸਾਰ ਚੰਡੀਗਡ਼੍ਹ ਵਿਚ ਇਸ ਸਮੇਂ ਲਗਭਗ 10000 ਮੀਟਰ ਖ਼ਰਾਬ ਪਏ ਹਨ।

 


Related News