ਭਾਰੀ ਬਰਸਾਤ 'ਚ ਬਿਜਲੀ ਮੁਲਾਜ਼ਮਾਂ ਨੇ ਨਿਭਾਈ ਡਿਊਟੀ, ਲਾਇਆ ਨਵਾਂ ਫੀਡਰ
Sunday, Aug 24, 2025 - 10:20 PM (IST)

ਜਲੰਦਰ (ਕੁੰਦਨ, ਪੰਕਜ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਟੇਲ ਚੌਕ ਸਬ ਡਿਵੀਜ਼ਨ ਅਧੀਨ ਆਉਣ ਵਾਲੇ ਬਸਤੀ ਬਾਵਾ ਖੇਲ 'ਚ 11 ਕੇਵੀ ਲੋਡ ਓਵਰਲੋਡ ਹੋਣ ਕਾਰਨ, ਅੱਜ ਬਰਸਾਤ ਦੇ ਮੌਸਮ 'ਚ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਇੱਕ ਨਵਾਂ ਫੀਡਰ ਲਗਾਇਆ ਗਿਆ। ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਪਰ ਇਸਦੇ ਉਲਟ, ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਮੀਂਹ ਦੀ ਪਰਵਾਹ ਕੀਤੇ ਬਿਨਾਂ, ਬਿਜਲੀ ਦੀ 11000 ਹਜ਼ਾਰ ਵੋਲਟ ਦੀ ਇੱਕ ਨਵੀਂ ਕੇਬਲ, ਜੋ ਕਿ 1800 ਮੀਟਰ ਤੱਕ ਵਿਛਾਈ ਜਾਵੇਗੀ।
ਅੱਜ ਬਰਸਾਤ ਦੇ ਮੌਸਮ ਵਿੱਚ, 450 ਮੀਟਰ ਤੱਕ ਕੇਬਲ ਦਾ ਕੰਮ ਕੀਤਾ ਗਿਆ। ਇਹ ਕੇਬਲ ਦਾ ਕੰਮ ਓਵਰਲੋਡ ਨੂੰ ਠੀਕ ਕਰਨ ਲਈ ਕੀਤਾ ਗਿਆ ਸੀ, ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਬਿਜਲੀ ਦਾ ਇਹ ਕੰਮ ਜੂਨੀਅਰ ਇੰਜੀਨੀਅਰ ਰਵਿੰਦਰ ਪਾਲ (ਰਵੀ) ਅਤੇ ਠੇਕੇਦਾਰ ਕਰਮਚਾਰੀਆਂ ਕੁਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e