ਪੰਜਾਬ ’ਚ ਬਿਜਲੀ ਸੰਕਟ ਹੋਇਆ ਡੂੰਘਾ, ਕੋਲਾ ਖ਼ਤਮ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ

04/15/2022 5:49:05 PM

ਪਟਿਆਲਾ: ਪੰਜਾਬ 'ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਗੋਇੰਦਵਾਲ ਸਾਹਿਬ ਦੇ 540-ਮੈਗਾਵਾਟ ਦੇ ਜੀ. ਵੀ. ਕੇ. ਪਾਵਰ ਪਲਾਂਟ ਦੇ ਦੋਵੇਂ ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ ਪਾਵਰ ਪਲਾਂਟ ਦਾ 660 ਮੈਗਾਵਾਟ ਯੂਨਿਟ ਵੀ ਕੰਮ ਨਹੀਂ ਕਰ ਰਿਹਾ, ਜਿਸ ਨਾਲ ਬਿਜਲੀ ਉਤਪਾਦਨ 'ਚ 1200 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਬੱਚਿਆਂ ਦੀ ਜਾਨ ਨਾਲ ਖਿਲਵਾੜ: ਜ਼ਿਲ੍ਹੇ ਦੇ 300 ਤੋਂ ਵੱਧ ਸਕੂਲਾਂ ’ਚ ਨਹੀਂ ਲੱਗੇ ਅੱਗ ਬੁਝਾਊ ਯੰਤਰ

ਤਲਵੰਡੀ ਸਾਬੋ ਪਾਵਰ ਪਲਾਂਟ ਦੁਆਰਾ 5680 ਮੈਗਾਵਾਟ ਦੀ ਸਥਾਪਿਤ ਸਮਰੱਥਾ ਦੇ ਮੁਕਾਬਲੇ ਸਿਰਫ਼ 3150 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਕਿਉਂਕਿ ਤਲਵੰਡੀ ਸਾਬੋ ਪਾਵਰ ਪਲਾਂਟ ਕੋਲ ਵੀ ਕੋਲੇ ਦਾ ਸੀਮਤ ਭੰਡਾਰ ਹੈ, ਜਦੋਂ ਕਿ 1980 ਮੈਗਾਵਾਟ ਦੇ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਇਕ ਯੂਨਿਟ ਵੀ ਕੰਮ ਨਹੀਂ ਕਰ ਰਿਹਾ। ਦੋਵੇਂ ਘੱਟ ਲੋਡ 'ਤੇ ਕੰਮ ਕਰ ਰਹੇ ਸਨ ਅਤੇ ਸਿਰਫ਼ 750 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ ਕਿਉਂਕਿ ਪਲਾਂਟ ਕੋਲ ਸਿਰਫ਼ ਇਕ ਦਿਨ ਲਈ ਕੋਲੇ ਦਾ ਭੰਡਾਰ ਬਚਿਆ ਹੈ। ਪਲਾਂਟ ਦੇ 2 ਯੂਨਿਟਾਂ 'ਚੋਂ ਇਕ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਹੀ ਬੰਦ ਸੀ ਅਤੇ ਦੂਜਾ ਸੋਮਵਾਰ ਦੇਰ ਰਾਤ ਕੋਲੇ ਦੀ ਕਮੀ ਤੋਂ ਬੰਦ ਹੋ ਗਿਆ। ਪੰਜਾਬ ਦੇ ਹੋਰ ਤਾਪ ਬਿਜਲੀ ਘਰਾਂ ਵਿਚ ਵੀ ਕੋਲੇ ਦੇ ਭੰਡਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵਿਸਾਖੀ ਵੇਖਣ ਗਏ ਚਾਚਾ-ਭਤੀਜਾ ਸਤਲੁਜ ਦਰਿਆ ’ਚ ਡੁੱਬੇ

ਬੇਸ਼ੱਕ ਪਾਵਰਕਾਮ ਨੇ ਸਪਲਾਈ ਨੂੰ ਪੂਰਾ ਕਰਨ ਲਈ ਬਾਹਰੋਂ ਬਿਜਲੀ ਮੰਗਵਾਈ ਹੈ ਪਰ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਪੇਂਡੂ ਖੇਤਰਾਂ 'ਚ 4 ਤੋਂ 5 ਘੰਟੇ ਅਤੇ ਕੰਢੀ ਖੇਤਰਾਂ 'ਚ 6 ਘੰਟੇ ਦੇ ਕੱਟ ਲੱਗ ਰਹੇ ਹਨ। ਜਾਣਕਾਰੀ ਅਨੁਸਾਰ ਇਸ ਸਮੇਂ ਤਲਵੰਡੀ ਸਾਬੋ 'ਚ ਡੇਢ ਦਿਨ, ਰੋਪੜ 'ਚ 9, ਲਹਿਰਾ ਮੁਹੱਬਤ 'ਚ 7, ਰਾਜਪੁਰਾ 'ਚ 15 ਦਿਨਾਂ ਦਾ ਕੋਲਾ ਮੌਜੂਦ ਹੈ, ਜਦਕਿ ਇਸ ਪਲਾਂਟ ਦੇ 2 ਯੂਨਿਟ ਕੋਲਾ ਖਤਮ ਹੋਣ ਕਾਰਨ ਮੰਗਲਵਾਰ ਨੂੰ ਬੰਦ ਹੋ ਗਏ ਹਨ। ਬੁੱਧਵਾਰ ਨੂੰ ਵੀ ਤਲਵੰਡੀ ਸਾਬੋ 'ਚ 660 ਮੈਗਾਵਾਟ ਦਾ ਇਕ ਯੂਨਿਟ ਅਤੇ ਰੋਪੜ 'ਚ 210 ਮੈਗਾਵਾਟ ਦਾ ਇਕ ਯੂਨਿਟ ਬੰਦ ਰਿਹਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਇਲਜ਼ਾਮ, ਕਿਹਾ-ਸ਼ਰਾਬ ਪੀ ਕੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Manoj

Content Editor

Related News