ਬਿਜਲੀ ਦੀਆਂ ਘੱਟ ਸ਼ਿਕਾਇਤਾਂ ਕਾਰਨ ਮਹਿਕਮੇ ਦੇ ਅਭਿਆਨ ਨੇ ਰਹਿੰਦੀਆਂ ਸਮੱਸਿਆਵਾਂ ਸੁਲਝਾਈਆਂ

09/21/2020 12:39:33 PM

ਜਲੰਧਰ (ਪੁਨੀਤ)— ਬਿਜਲੀ ਦੀਆਂ ਘੱਟ ਆਈਆਂ ਸ਼ਿਕਾਇਤਾਂ ਕਾਰਨ ਪਾਵਰ ਨਿਗਮ ਨੇ ਪੂਰਾ ਧਿਆਨ ਬਿਜਲੀ ਦੇ ਰਹਿੰਦੇ ਚੱਲ ਰਹੇ ਕੰਮ ’ਤੇ ਕੀਤਾ ਅਤੇ ਵੱਡੇ ਪੱਧਰ ’ਤੇ ਬੈਕਲਾਗ ਨਿਪਟਾਇਆ, ਤਾਂ ਜੋ ਆਉਣ ਵਾਲੇ ਦਿਨਾਂ ’ਚ ਬਿਜਲੀ ਦੇ ਨੁਕਸ ਘੱਟ ਪੈਣ ਅਤੇ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਇਸ ਸਿਲਸਿਲੇ ’ਚ ਮਹਿਕਮੇ ਵੱਲੋਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਤਾਰਾਂ ਉੱਚੀਆਂ ਕਰਨ ਦਾ ਕੰਮਕਾਜ ਕਰਵਾਇਆ ਗਿਆ। ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ’ਚ ਅਧਿਕਾਰੀਆਂ ਦੀ ਅਗਵਾਈ ’ਚ ਟੀਮਾਂ ਬਣਾ ਕੇ ਉਨ੍ਹਾਂ ਨੂੰ ਸਵੇਰ ਤੋਂ ਕੰਮ ’ਤੇ ਤਾਇਨਾਤ ਕੀਤਾ ਗਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

ਸੀਨੀਅਰ ਅਧਿਕਾਰੀ ਖੁਦ ਕੰਮਕਾਜ ਦਾ ਮੁਆਇਨਾ ਕਰਦੇ ਰਹੇ। ਕੰਮ ਦੌਰਾਨ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਇਸ ਲਈ ਤਾਰਾਂ ਅਤੇ ਹੋਰ ਜ਼ਰੂਰੀ ਯੰਤਰ ਬਿਜਲੀ ਕਰਮਚਾਰੀਆਂ ਨੂੰ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੇ ਗਏ ਸਨ। ਸਨਅਤੀ ਇਕਾਈਆਂ ’ਚ ਛੁੱਟੀ ਹੋਣ ਕਾਰਨ ਇੰਡਸਟਰੀਅਲ ਜ਼ੋਨਾਂ ਵਿਚ ਰਿਪੇਅਰ ਦੇ ਕੰਮਕਾਜ ਤਹਿਤ ਜੋੜ ਆਦਿ ਮਜ਼ਬੂਤ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਉਨ੍ਹਾਂ ਹੀ ਕੰਮਾਂ ਨੂੰ ਪਹਿਲ ਦਿੱਤੀ ਗਈ, ਜਿਨ੍ਹਾਂ ਦੀ ਪੈਟਰੋਲੰਗ ਟੀਮਾਂ ਨੇ ਨਿਸ਼ਾਨਦੇਹੀ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰੁਟੀਨ ਦੇ ਮੁਕਾਬਲੇ 1300 ਤੋਂ ਘੱਟ ਸ਼ਿਕਾਇਤਾਂ ਮਿਲੀਆਂ। ਉਕਤ ਫਾਲਟ ਦਾ ਕੰਮ ਘੱਟ ਸਮੇਂ ’ਚ ਨਿਪਟਾ ਲਿਆ ਗਿਆ, ਜਿਸ ਨਾਲ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਈ। ਕੰਟਰੋਲ ਰੂਮ ਵਿਚ ਐਤਵਾਰ ਬਿਲੰਗ ਸਬੰਧੀ 26 ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਨੂੰ ਸੋਮਵਾਰ ਨਿਪਟਾ ਲਿਆ ਜਾਵੇਗਾ। 

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ

ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਖਪਤਕਾਰ ਨੂੰ ਬਿੱਲ ਗਲਤ ਆਉਣ ’ਤੇ ਮੁਸ਼ਕਲ ਆ ਰਹੀ ਹੈ ਤਾਂ ਉਹ ਸਬੰਧਤ ਸਬ-ਡਵੀਜ਼ਨ ਵਿਚ ਰੈਵੇਨਿਊ ਅਕਾਊਂਟੈਂਟ ਜਾਂ ਐੱਸ. ਡੀ. ਓ. ਨਾਲ ਸੰਪਰਕ ਕਰ ਸਕਦਾ ਹੈ। ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁੁਰੰਤ ਹੱਲ ਕਰਕੇ ਬਿੱਲ ਠੀਕ ਕਰਨ ਸਬੰਧੀ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਜੇ ਕਿਸੇ ਨੂੰ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਪਾਵਰ ਨਿਗਮ ਦੇ ਕੰਟਰੋਲ ਰੂਮ ਨੰਬਰ 96461-16301 ’ਤੇ ਸ਼ਿਕਾਇਤ ਕਰ ਕੇ ਆਪਣੇ ਮਸਲੇ ਨੂੰ ਹੱਲ ਕਰਵਾ ਸਕਦਾ ਹੈ।

ਪੈਟਰੋਲੰਗ ਟੀਮਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ : ਇੰਜ. ਬਾਂਸਲ
ਪਾਵਰ ਨਿਗਮ ਦੇ ਡਿਪਟੀ ਚੀਫ ਇੰਜੀਨੀਅਰ ਆਪਰੇਸ਼ਨ ਸਰਕਲ ਜਲੰਧਰ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਪੈਟਰੋਲੰਗ ਟੀਮਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਉਹ ਆਪਣੇ ਇਲਾਕਿਆਂ ਵਿਚ ਤਾਰਾਂ ਆਦਿ ਦਾ ਮੁਆਇਨਾ ਕਰਕੇ ਰਿਪੋਰਟਾਂ ਤਿਆਰ ਕਰਦੀਆਂ ਰਹਿਣ।
ਇਹ ਵੀ ਪੜ੍ਹੋ: ਪਰਿਵਾਰ 'ਚ ਛਾਇਆ ਮਾਤਮ, ਚੰਗੇ ਭਵਿੱਖ ਖਾਤਿਰ ਕੈਨੇਡਾ ਗਏ ਸ਼ਾਹਕੋਟ ਦੇ ਨੌਜਵਾਨ ਦੀ ਹਾਦਸੇ 'ਚ ਮੌਤ


shivani attri

Content Editor

Related News