ਭਿਆਨਕ ਗਰਮੀ ਦੌਰਾਨ ਪਰਿਵਾਰ ਨੂੰ ''ਬਿਜਲੀ ਵਿਭਾਗ'' ਦਾ ਵੱਡਾ ਝਟਕਾ, ਕਾਰਨਾਮਾ ਕਰ ਦੇਵੇਗਾ ਹੈਰਾਨ
Monday, Jul 05, 2021 - 02:01 PM (IST)
ਚੰਡੀਗੜ੍ਹ (ਰਾਜਿੰਦਰ) : ਭਿਆਨਕ ਗਰਮੀ ਵਿਚ ਸ਼ਹਿਰ ਭਰ ਵਿਚ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕ ਪਹਿਲਾਂ ਹੀ ਬੇਹਾਲ ਹਨ। ਇਸ ਦੌਰਾਨ ਬਿਜਲੀ ਵਿਭਾਗ ਨੇ ਸੈਕਟਰ-29ਬੀ ਦੇ ਇਕ ਘਰ ਦਾ 2 ਲੱਖ ਰੁਪਏ ਦੇ ਕਰੀਬ ਬਿੱਲ ਭੇਜ ਦਿੱਤਾ, ਜਿਸ ਨੂੰ ਵੇਖ ਕੇ ਪਰਿਵਾਰ ਦੇ ਲੋਕ ਡਰੇ ਹੋਏ ਹਨ ਅਤੇ ਬਿੱਲ ਠੀਕ ਕਰਵਾਉਣ ਲਈ ਵਿਭਾਗ ਨਾਲ ਸੰਪਰਕ ਕਰਨ ਵਿਚ ਲੱਗੇ ਹੋਏ ਹਨ। ਸੈਕਟਰ-29ਬੀ ਦੇ ਹਾਊਸ ਨੰਬਰ 1041 ਦਾ ਐਵਰੇਜ 3 ਤੋਂ 5 ਹਜ਼ਾਰ ਦੇ ਕਰੀਬ ਬਿੱਲ ਆਉਂਦਾ ਹੈ ਪਰ ਇਸ ਵਾਰ ਹੀ ਇੰਨਾ ਜ਼ਿਆਦਾ ਬਿੱਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਭੋਗ 'ਤੇ ਪਿਤਾ ਨੇ ਕੀਤਾ ਵੱਡਾ ਐਲਾਨ, ਮੀਡੀਆ ਅੱਗੇ ਰੱਖੀ ਇਹ ਗੱਲ (ਵੀਡੀਓ)
ਦਿਨੇਂ ਘਰ ਸਿਰਫ਼ ਪੁੱਤਰ ਹੁੰਦਾ ਹੈ
ਸੈਕਟਰ-29 ਵਾਸੀ ਰੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ 4 ਕਮਰੇ ਹਨ, ਜਿਸ ਵਿਚ ਗਰਮੀਆਂ ਵਿਚ ਉਹ ਕੂਲਰ ਇਸਤੇਮਾਲ ਕਰਦੇ ਹਨ। ਸਰਦੀਆਂ ਵਿਚ ਐਵਰੇਜ 3 ਹਜ਼ਾਰ ਅਤੇ ਗਰਮੀਆਂ ਵਿਚ 5 ਹਜ਼ਾਰ ਦੇ ਕਰੀਬ ਉਨ੍ਹਾਂ ਦਾ ਬਿੱਲ ਆਉਂਦਾ ਹੈ ਪਰ ਇਸ ਵਾਰ ਵਿਭਾਗ ਨੇ 2 ਲੱਖ ਦੇ ਕਰੀਬ ਬਿੱਲ ਭੇਜ ਦਿੱਤਾ ਹੈ, ਜਦੋਂ ਕਿ ਉਹ ਇੰਨੀ ਬਿਜਲੀ ਦਾ ਇਸਤੇਮਾਲ ਵੀ ਨਹੀਂ ਕਰਦੇ। ਘਰ ਦੇ ਸਾਰੇ ਮੈਂਬਰ ਕੰਮ ’ਤੇ ਚਲੇ ਜਾਂਦੇ ਹਨ ਅਤੇ ਸਿਰਫ਼ ਉਨ੍ਹਾਂ ਦਾ ਪੁੱਤਰ ਹੀ ਦਿਨੇਂ ਘਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੁਆਂਢੀਆਂ ਦਾ ਵੀ 3 ਹਜ਼ਾਰ ਦੇ ਕਰੀਬ ਹੀ ਬਿੱਲ ਆਇਆ ਹੈ, ਜਦੋਂ ਕਿ ਉਹ ਵੀ ਉਨ੍ਹਾਂ ਜਿੰਨੀ ਹੀ ਬਿਜਲੀ ਵਰਤਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹਲਕੇ ਮੀਂਹ ਮਗਰੋਂ 'ਬਿਜਲੀ' ਨੂੰ ਲੈ ਕੇ ਮਿਲੀ ਇਹ ਰਾਹਤ
ਪਹਿਲਾਂ ਵੀ 20 ਹਜ਼ਾਰ ਦਾ ਬਿੱਲ ਭੇਜ ਦਿੱਤਾ ਸੀ
ਰੀਨਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 20 ਹਜ਼ਾਰ ਦੇ ਕਰੀਬ ਬਿੱਲ ਭੇਜ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਉਹ ਭਰ ਦਿੱਤਾ ਸੀ ਪਰ ਹੁਣ ਇੰਨੇ ਜ਼ਿਆਦਾ ਬਿੱਲ ਨੇ ਉਨ੍ਹਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ, ਜਦੋਂ ਕਿ ਉਹ ਇੰਨੀ ਬਿਜਲੀ ਵਰਤਦੇ ਵੀ ਨਹੀਂ। ਬਿੱਲ ਅਨੁਸਾਰ ਤੈਅ ਸਮੇਂ ’ਤੇ ਇਕ ਲੱਖ 95 ਹਜ਼ਾਰ 167 ਰੁਪਏ ਭਰਨੇ ਪੈਣਗੇ, ਜਦੋਂ ਕਿ ਤੈਅ ਡੇਟ ਤੋਂ ਬਾਅਦ 2 ਲੱਖ 2 ਹਜ਼ਾਰ 649 ਰੁਪਏ ਦੇ ਕਰੀਬ ਬਿੱਲ ਭਰਨਾ ਪਵੇਗਾ। ਚੰਡੀਗੜ੍ਹ ਰੈਜ਼ੀਡੈਂਟ ਐਸੋਸੀਏਸ਼ਨ ਆਫ਼ ਵੈੱਲਫੇਅਰ ਫੈਡਰੇਸ਼ਨ (ਕਰਾਫਡ) ਦੇ ਚੇਅਰਮੈਨ ਹਿਤੇਸ਼ ਪੁਰੀ ਨੇ ਕਿਹਾ ਕਿ ਪਾਣੀ ਅਤੇ ਬਿਜਲੀ ਦੇ ਜ਼ਿਆਦਾ ਬਿੱਲ ਆਉਣ ਦੀਆਂ ਉਨ੍ਹਾਂ ਕੋਲ ਕੁਝ ਸ਼ਿਕਾਇਤਾਂ ਆਈਆਂ ਹਨ। ਉਹ ਉੱਚ ਅਧਿਕਾਰੀਆਂ ਸਾਹਮਣੇ ਇਹ ਮਾਮਲੇ ਰੱਖ ਕੇ ਬਿੱਲ ਠੀਕ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੋਕ ਪਰੇਸ਼ਾਨ ਹੈ, ਇਸ ਲਈ ਇਹੋ ਜਿਹੇ ਸਾਰੇ ਕੇਸ ਪ੍ਰਮੁੱਖਤਾ ਦੇ ਆਧਾਰ ’ਤੇ ਵਿਭਾਗ ਵੱਲੋਂ ਠੀਕ ਕੀਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਬਿਜਲੀ ਕੱਟਾਂ' ਦੌਰਾਨ ਇੰਡਸਟਰੀ ਲਈ ਆਈ ਰਾਹਤ ਭਰੀ ਖ਼ਬਰ
ਰੀਡਿੰਗ ’ਚ ਗਲਤੀ ਹੋ ਸਕਦੀ ਹੈ
ਇਸ ਸਬੰਧੀ ਬਿਜਲੀ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਅਨਿਲ ਧਮੀਜਾ ਨੇ ਦੱਸਿਆ ਕਿ ਉਹ ਚੈੱਕ ਕਰ ਕੇ ਹੀ ਦੱਸ ਸਕਦੇ ਹਨ ਕਿ ਇੰਨਾ ਬਿਲ ਕਿਉਂ ਆਇਆ ਹੈ। ਜੇਕਰ ਇਸ ਵਿਚ ਬਾਕੀ ਰਾਸ਼ੀ ਨਹੀਂ ਹੈ ਤਾਂ ਰੀਡਿੰਗ ਵਿਚ ਗਲਤੀ ਹੋ ਸਕਦੀ ਹੈ, ਜਿਸ ਨੂੰ ਉਹ ਠੀਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਇਕ-ਦੋ ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ਨੂੰ ਠੀਕ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ