ਪੰਜਾਬ ਇਲੈਕਟ੍ਰਾਨਿਕ ਵਾਹਨ ਤੇ ਚਾਰਜਿੰਗ ਸਟੇਸ਼ਨ ਦੇ ਮਾਮਲੇ ''ਚ ਹਰਿਆਣਾ ਤੋਂ ਬੇਹੱਦ ਪਿੱਛੇ
Thursday, Jul 21, 2022 - 01:43 PM (IST)
ਚੰਡੀਗੜ੍ਹ : ਇਲੈਕਟ੍ਰਿਕ ਵ੍ਹੀਕਲ (ਈ. ਵੀ.) ਅਪਨਾਉਣ ਅਤੇ ਈ. ਵੀ. ਚਾਰਜਿੰਗ ਸਟੇਸ਼ਨ ਦਾ ਇੰਫਰਾਸਟਰੱਕਚਰ ਤਿਆਰ ਕਰਨ 'ਚ ਪੰਜਾਬ ਲਗਾਤਾਰ ਪਿੱਛੇ ਚੱਲ ਰਿਹਾ ਹੈ। ਪੰਜਾਬ 'ਚ ਇਸ ਸਮੇਂ ਸਿਰਫ 14 ਹਜ਼ਾਰ ਦੇ ਕਰੀਬ ਇਲੈਕਟ੍ਰਿਕ ਵਾਹਨ ਹੀ ਹਨ, ਜਦੋਂ ਕਿ ਹਰਿਆਣਾ 'ਚ ਇਹ ਅੰਕੜਾ 37 ਹਜ਼ਾਰ ਤੋਂ ਜ਼ਿਆਦਾ ਤੱਕ ਪਹੁੰਚ ਚੁੱਕਾ ਹੈ। 1 ਜੁਲਾਈ, 2022 ਤੱਕ ਦੇ ਅੰਕੜਿਆਂ ਮੁਤਾਬਕ ਹਰਿਆਣਾ 'ਚ ਈ. ਵੀ. ਦੀ ਗਿਣਤੀ ਪੰਜਾਬ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ।
ਸਿਰਫ 12 ਲੱਖ ਦੀ ਆਬਾਦੀ ਵਾਲੇ ਚੰਡੀਗੜ੍ਹ 'ਚ ਵੀ 2812 ਇਲੈਕਟ੍ਰਿਕ ਵਾਹਨ ਸੜਕਾਂ 'ਤੇ ਹਨ। ਇਹ ਅੰਕੜੇ ਲੋਕ ਸਭਾ 'ਚ ਉਦਯੋਗ ਮੰਤਰਾਲੇ ਦੇ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਦਿੱਤੇ ਹਨ। ਪੰਜਾਬ 'ਚ ਇਸ ਸਮੇਂ 41 ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਹਨ।
ਇਨ੍ਹਾਂ 'ਚੋਂ ਜ਼ਿਆਦਾਤਰ ਪ੍ਰਾਈਵੇਟ ਸੈਕਟਰਾਂ ਦੇ ਹੀ ਹਨ, ਜੋ ਮੁੱਖ ਤੌਰ 'ਤੇ ਈ. ਵੀ. ਨਿਰਮਾਤਾ ਕੰਪਨੀਆਂ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਹਨ। ਸਰਕਾਰੀ ਤੌਰ 'ਤੇ ਇਸ ਸਬੰਧ 'ਚ ਕੁੱਝ ਖ਼ਾਸ ਨਹੀਂ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀਆਂ ਯੋਜਨਾਵਾਂ 'ਚ ਵੀ ਪੰਜਾਬ 'ਚ ਈ. ਵੀ. ਇੰਫਰਾਸਟਰੱਕਚਰ ਤਿਆਰ ਕਰਨ ਲਈ ਕੋਈ ਖ਼ਾਸ ਨਿਯਮ ਨਹੀਂ ਬਣਾਏ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ