ਅੰਮ੍ਰਿਤਸਰ-ਪਠਾਨਕੋਟ ਰੇਲ ਲਾਈਨ ''ਤੇ ਜਲਦੀ ਹੀ ਦੋੜੇਗੀ ਇਲੈਕ੍ਰਾਨਿਕ ਰੇਲਗੱਡੀ

Tuesday, Jul 23, 2019 - 04:44 PM (IST)

ਅੰਮ੍ਰਿਤਸਰ-ਪਠਾਨਕੋਟ ਰੇਲ ਲਾਈਨ ''ਤੇ ਜਲਦੀ ਹੀ ਦੋੜੇਗੀ ਇਲੈਕ੍ਰਾਨਿਕ ਰੇਲਗੱਡੀ

ਗੁਰਦਾਸਪੁਰ (ਵਿਨੋਦ) : ਪਠਾਨਕੋਟ-ਅੰਮ੍ਰਿਤਸਰ ਰੇਲਵੇ ਲਾਈਨ ਨੂੰ ਇਲੈਕਟ੍ਰਾਨਿਕ ਰੇਲ ਗੱਡੀਆ ਦਾ ਰੂਟ ਬਣਾਉਣ ਦੇ ਲਈ ਲਗਭਗ 120 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਕੰਮ ਹੁਣ ਲਗਭਗ ਆਖਰੀ ਪੜਾਅ 'ਚ ਪਹੁੰਚ ਰਿਹਾ ਹੈ। ਇਹ ਕੰਮ ਨੂੰ ਸਾਲ 2020 'ਚ ਪੂਰਾ ਹੋਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਲਗਭਗ 107 ਕਿਲੋਮੀਟਰ ਦਾ ਸਿੰਗਲ ਰੇਲਵੇ ਰੂਟ ਨੂੰ ਬਿਜਲੀ ਨਾਲ ਚੱਲਣ ਵਾਲੀ ਰੇਲਗੱਡੀਆ ਦੇ ਲਈ ਰੂਟ ਬਣਾਉਣ ਦੀ ਮੰਗ ਕਾਫੀ ਲੰਮੇ ਸਮੇ ਤੋਂ ਉੱਠ ਰਹੀ ਸੀ। 

ਜਦੋਂ ਵੀ ਕਦੀ ਜਲੰਧਰ-ਪਠਾਨਕੋਟ ਰੂਟ ਬੰਦ ਹੋ ਜਾਂਦਾ ਸੀ ਤਾਂ ਬਿਜਲੀ ਨਾਲ ਚੱਲਣ ਵਾਲੀ ਰੇਲਗੱਡੀਆ ਨੂੰ ਹੋਰ ਕੋਈ ਬਿਜਲੀ ਰੂਟ ਨਾ ਹੋਣ ਦੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ। ਇਸ ਸਬੰਧੀ ਸਾਲ 2017 'ਚ ਯੋਜਨਾ ਬਣਾ ਕੇ ਇਸ 'ਤੇ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਲਗਭਗ 75 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਬਿਜਲੀ ਦੀਆਂ ਤਾਰਾਂ ਪਾਉਣ ਦਾ ਕੰਮ ਚਲ ਰਿਹਾ ਹੈ। ਰੇਲਵੇ ਅਧਿਕਾਰੀਆਂ ਦੇ ਅਨੁਸਾਰ ਇਸ ਅੰਮ੍ਰਿਤਸਰ-ਪਠਾਨਕੋਟ ਇਲੈਕ੍ਰਟਾਨਿਕ ਰੇਲਗੱਡੀ ਰੂਟ ਸ਼ੁਰੂ ਹੋਣ ਦੇ ਬਾਅਦ ਇਸ ਨੂੰ ਜੰਮੂ ਤੱਕ ਵਧਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
 


author

Anuradha

Content Editor

Related News