ਸੰਗਰੂਰ ''ਚ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ

Sunday, Feb 03, 2019 - 06:39 PM (IST)

ਸੰਗਰੂਰ ''ਚ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ

ਸੰਗਰੂਰ/ਕੌਹਰੀਆਂ (ਸ਼ਰਮਾ) : ਕਸਬੇ ਦੇ ਨੇੜਲੇ ਪਿੰਡ ਛਾਹੜ 'ਚ ਐਤਵਾਰ ਨੂੰ ਖੇਤ 'ਚ ਖਰਾਬ ਸਮਬਰਸੀਬਲ ਮੋਟਰ ਨੂੰ ਕੱਢਣ ਸਮੇਂ 11 ਕੇ.ਵੀ ਦੀ ਤਾਰ ਨਾਲ ਕਰੰਟ ਲੱਗਣ ਨਾਲ ਦੋ ਦੀ ਮੌਤ ਹੋ ਗਈ ਹੋ ਗਈ ਜਦਕਿ ਦੋ ਨੌਜਵਾਨ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਖਰਾਬ ਮੋਟਰ ਨੂੰ ਬੋਰ 'ਚੋਂ ਕੱਢਣ ਲਈ ਜਦੋ ਮਸ਼ੀਨ ਨੂੰ ਨੇੜੇ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਮਸ਼ੀਨ ਉਪਰੋਂ ਲੰਘਦੀ 11 ਕੇ. ਵੀ. ਤਾਰ ਨਾਲ ਟਕਰਾ ਗਈ ਜਿਸ ਨਾਲ ਬਿੱਕਰ ਸਿੰਘ ਪੁੱਤਰ ਜਰਨੈਲ ਸਿੰਘ (28) ਅਤੇ ਬੱਗਾ ਸਿੰਘ ਪੁੱਤਰ ਬਾਵਾ ਸਿੰਘ (45) ਦੀ ਮੌਤ ਹੋ ਗਈ ਅਤੇ ਲਵਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 

PunjabKesari
ਮ੍ਰਿਤਕ ਬਿੱਕਰ ਸਿੰਘ ਆਪਣੇ ਪਿੱਛੇ ਛੋਟਾ ਬੱਚਾ ਪਤਨੀ ਅਤੇ ਮਾਪੇ ਛੱਡ ਗਿਆ ਅਤੇ ਬੱਗਾ ਆਪਣੇ ਪਿੱਛੇ ਪਤਨੀ ਤਿੰਨ ਲੜਕੇ ਅਤੇ ਬੁੱਢੀ ਮਾਂ ਨੂੰ ਛੱਡ ਗਿਆ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਣ ਸਾਰ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ਵਿਚ ਪਿੰਡ ਵਾਸੀ ਮ੍ਰਿਤਕ ਨੌਜਵਾਨਾਂ ਦੇ ਘਰ ਇਕੱਤਰ ਹੋ ਗਏ। ਇਸ ਸਬੰਧੀ ਐੱਸ. ਐੱਚ. ਓ. ਛਾਂਜਲੀ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਕੇ 174 ਦੀ ਕਾਰਵਾਈ ਕਰਕੇ ਲਾਸ਼ਾ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। 


author

Gurminder Singh

Content Editor

Related News