ਚੋਣਾਂ ਵਾਲੇ ਸਾਲ ਦੀਆਂ ‘ਸਿਆਸੀ’ ਸਰਗਰਮੀਆਂ ’ਤੇ ਪਿਆ ‘ਕੋਰੋਨਾ’ ਦੀ ਦੂਜੀ ਲਹਿਰ ਦਾ ਪਰਛਾਵਾਂ

Thursday, Apr 29, 2021 - 11:19 AM (IST)

ਧਰਮਕੋਟ (ਅਕਾਲੀਆਂਵਾਲਾ) - ਵਿੱਤੀ ਵਰ੍ਹੇ ਦੇ ਪਹਿਲੇ ਮਹੀਨੇ ਆਈ ਕੋਵਿਡ-19 ਦੀ ਦੂਜੀ ਲਹਿਰ ਨੇ ਦੇਸ਼ ਦੇ ਲੋਕਾਂ ਦੇ ਮਨ ਵਿੱਚ ਇਕ ਵਾਰ ਫਿਰ ਉਹੀ ਡਰ, ਸਹਿਮ ਅਤੇ ਉਦਾਸੀ ਪੈਦਾ ਕੀਤੀ ਹੈ, ਜਿਹੜੀ ਪਿਛਲੇ ਵਰ੍ਹੇ ਹੋਈ ਸੀ। ਇਸ ਵਾਰ ਦੀ ਲਹਿਰ ਪਿਛਲੇ ਸਾਲ ਨਾਲੋਂ ਵੱਧ ਪ੍ਰਭਾਵਸ਼ਾਲੀ ਪਰ ਲੋਕਾਂ ਨੇ ਜਿਸ ਤਰ੍ਹਾਂ ਪਹਿਲੇ ਸਾਲ ਇਸ ਦਾ ਡਰ ਮੰਨਿਆ ਸੀ ਉਹ ਇਸ ਵਾਰ ਨਹੀਂ ਮੰਨ ਰਹੇ। ਕੋਰੋਨਾ ਨਾਲ ਹੋ ਰਹੀਆਂ ਮੌਤਾਂ ਤੇ ਮਰੀਜ਼ਾਂ ਦੀ ਹੋ ਰਹੀ ਹਾਲਤ ਇਕ ਵਾਰ ਤਾਂ ਸਮਾਜ ਦੇ ਮਨਾਂ ’ਚ ਹੌਲ ਪੈਦਾ ਕਰਦੀ ਹੈ। ਜਿਸ ਤਰ੍ਹਾਂ ਲਾਪਰਵਾਹੀ ਦੀਆਂ ਹੱਦਾਂ ਇਸ ਵਾਰ ਟੱਪੀਆਂ ਜਾ ਰਹੀਆਂ ਹਨ, ਉਸ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।

 

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਇਮਰਾਨ ਖਾਨ ਦੇ ਦੌਰੇ ਤੋਂ ਪਹਿਲਾ ਹੋਇਆ ਬੰਬ ਵਿਸਫੋਟ, 1 ਪੁਲਸ ਅਧਿਕਾਰੀ ਦੀ ਮੌਤ, 3 ਜ਼ਖ਼ਮੀ

ਇਸ ਦੇ ਨਾਲ-ਨਾਲ ਸਰਕਾਰਾਂ ਦਾ ਰਵੱਈਆ ਲੋਕ-ਮਨ ਵਿੱਚ ਅਜਿਹੇ ਗੁੱਸੇ ’ਤੇ ਰੋਸ ਨੂੰ ਜਨਮ ਦੇ ਰਿਹਾ ਹੈ, ਜਿਸ ਦਾ ਤੂਫ਼ਾਨ ਮਨਾਂ ਵਿੱਚ ਜਾਂ ਘਰ ਦੇ ਅੰਦਰ ਬੋਲ ਕੇ ਖ਼ਤਮ ਹੋ ਜਾਂਦਾ ਹੈ। ਸਾਡੀ ਸਮਾਜਿਕ ਤੌਰ ਦੱਸਦੀ ਹੈ ਕਿ ਸਾਨੂੰ ਕੋਈ ਰਾਹ ਜਾਂ ਦਿਸ਼ਾ ਦਿਖਾਈ ਨਹੀਂ ਦੇ ਰਹੀ। ਸੱਤਾਧਾਰੀਆਂ ਅਤੇ ਸਿਆਸੀ ਪਾਰਟੀਆਂ ਦਾ ਰਵੱਈਆ ਇਕ ਦੂਸਰੇ ਨੂੰ ਦੋਸ਼ ਦੇਣ ਅਤੇ ਆਪਣੀ ਸੱਤਾ ਮਜ਼ਬੂਤ ਕਰਨ ਤੋਂ ਅਗਾਂਹ ਨਹੀਂ ਵਧਿਆ। ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੇ ਦਾਅਵੇ ਤਾਂ ਬਹੁਤ ਕੀਤੇ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਵੇਖ ਕੇ ਖ਼ੁਸ਼ ਹੁੰਦਿਆਂ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਹਰ ਪਾਸੇ ਲੋਕ ਹੀ ਲੋਕ ਦਿਖਾਈ ਦੇ ਰਹੇ ਹਨ। ਉਹੀ ਲੋਕ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਤੇ ਦਵਾਈਆਂ ਨਾ ਮਿਲਣ ਕਾਰਣ ਮਰ ਰਹੇ ਹਨ।

ਪੜ੍ਹੋ ਇਹ ਵੀ ਖਬਰ - ‘ਮਿੰਨੀ ਲਾਕਡਾਊਨ’ ਬਦਲ ਸਕਦੈ ਸੰਪੂਰਨ ਲਾਕਡਾਊਨ ’ਚ !

ਕੋਰੋਨਾ ਨਾਲੋਂ ਖੇਤੀ ਕਾਨੂੰਨ ਵੱਧ ਖ਼ਤਰਨਾਕ : ਬਹਿਰਾਮਕੇ
ਦਸੰਬਰ ਤੇ ਜਨਵਰੀ ਵਿਚ ਕੇਸ ਘਟਣ ਕਾਰਣ ਦੇਸ਼ ਦੇ ਸਿਆਸੀ ਆਗੂ, ਪ੍ਰਸ਼ਾਸਕ, ਯੋਜਨਾਵਾਂ ਬਣਾਉਣ ਵਾਲੇ ਮਾਹਿਰ, ਡਾਕਟਰ ਤੇ ਸਿਹਤ ਵਿਗਿਆਨੀ ਇਹ ਸਮਝਣ ਲੱਗ ਪਏ ਸਨ ਕਿ ਭਾਰਤ ਵਿੱਚ ਕੋਰੋਨਾ ਖ਼ਤਮ ਹੋ ਗਿਆ ਹੈ। ਲੋਕਾਂ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਇਸ ਕਰਕੇ ਨਹੀਂ ਲਿਆ, ਕਿਉਂਕਿ ਕੋਰੋਨਾ ਦੀ ਆੜ ਵਿੱਚ, ਜੋ ਕੇਂਦਰ ਸਰਕਾਰ ਵੱਲੋਂ ਜਨਤਾ ’ਤੇ ਫ਼ੈਸਲੇ ਥੋਪੇ ਗਏ ਸਨ, ਉਸਦਾ ਵਿਰੋਧ ਵੱਡੇ ਜਨ ਸਮੂਹਾਂ ਨੂੰ ਜਨਮ ਦੇ ਗਿਆ। ਇਨ੍ਹਾਂ ਜਨ ਸਮੂਹਾਂ ਵਿੱਚ ਲੋਕਾਂ ਦੀ ਭੀੜ ਕੋਰੋਨਾ ਤੋਂ ਸੁਰੱਖਿਅਤ ਰਹੀ। ਲੋਕਾਂ ਨੇ ਇਹ ਅੰਦਾਜ਼ੇ ਲਗਾ ਲਏ ਕਿ ਜੇਕਰ ਵੱਡੀ ਭੀੜ ਚੋਂ ਕੋਰੋਨਾ ਨਹੀਂ ਫੈਲਦਾ ਤਾਂ ਤਾਲਾਬੰਦੀਆਂ ਕੋਰੋਨਾ ਤੋਂ ਵੱਧ ਖ਼ਤਰਨਾਕ ਹਨ ਖੇਤੀ ਕਾਨੂੰਨ ਕਿਸਾਨ ਜਥੇਬੰਦੀਆਂ ਵਰਗੇ ਸਰਕਾਰਾਂ ਨੇ ਕਿਉਂ ਸਾਨੂੰ ਆਦੇਸ਼ ਜਾਰੀ ਕੀਤੇ ਸਨ, ਜੋ ਸਾਡੇ ਵਪਾਰਕ ਕਾਰੋਬਾਰ ਨੂੰ ਨਿਗਲ ਗਏ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਪਿਛਲੇ ਸਾਲ ਦੇ ਅੱਧ ਵਿਚ ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜੋ ਹੁਣ ਵੀ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਇਹ ਐਲਾਨ ਕਰ ਚੁੱਕੀਆਂ ਹਨ ਕਿ ਕੋਰੋਨਾ ਨਾਲੋਂ ਖੇਤੀ ਕਾਨੂੰਨ ਵੱਧ ਖ਼ਤਰਨਾਕ ਹਨ। ਇਸ ਲਈ ਉਨਾ ਚਿਰ ਅੰਦੋਲਨ ਖ਼ਤਮ ਨਹੀਂ ਹੋਵੇਗਾ, ਜਿੰਨਾ ਚਿਰ ਖੇਤੀ ਕਾਨੂੰਨ ਖ਼ਤਮ ਨਹੀਂ ਕੀਤੇ ਜਾਂਦੇ ਪਰ ਅੰਦੋਲਨ ਦੌਰਾਨ ਕੋਰੋਨਾ ਮਹਾਂਮਾਰੀ ਨੂੰ ਲੈਕੇ ਵਿਚਲੀਆਂ ਗਾਈਡਲਾਈਨਾਂ ਦੀ ਕਿਸਾਨਾਂ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਵੱਡੇ ਇਕੱਠਾਂ ’ਚ ਪ੍ਰਾਪਤੀਆਂ ਤੇ ਦੂਸ਼ਣਬਾਜ਼ੀਆਂ ਰੁੱਕੀਆਂ
ਚੋਣਾਂ ਵਾਲਾ ਸਾਲ ਹੈ ਸਿਆਸੀ ਪਾਰਟੀਆਂ ਸੱਤਾ ਪ੍ਰਾਪਤੀ ਲਈ ਸਰਗਰਮ ਹਨ ਇਕ ਦੂਸਰੇ ’ਤੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਸੱਤਾਧਾਰੀ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਦਾ ਪ੍ਰਚਾਰ ਜਨ ਸਮੂਹਾਂ ਵਿੱਚ ਨਹੀਂ ਕਰ ਰਹੀ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਾਕਮ ਧਿਰ ਦੀਆਂ ਨਾਕਾਮੀਆਂ ਅਤੇ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਕੋਈ ਮੋਰਚਾ ਲਗਾਉਣ ਲਈ ਕੋਰੋਨਾ ਮਹਾਂਮਾਰੀ ’ਚ ਬੇਵੱਸ ਨਜ਼ਰ ਆ ਰਹੀਆਂ ਹਨ। ਕਿਸਾਨੀ ਅੰਦੋਲਨ ਕਰ ਕੇ ਪਹਿਲਾਂ  ਰਾਜਨੀਤਿਕ ਪਾਰਟੀਆਂ ਆਪਣੀ ਹੋਂਦ ਦੇ ਬੁੱਲੇ ਦੇ ਹਵਾ ਦੇ ਇੰਤਜ਼ਾਰ ਵਿੱਚ ਸਨ ਕਿ ਕਦ ਕਿਸਾਨੀ ਅੰਦੋਲਨ ਖ਼ਤਮ ਹੋਵੇਗਾ ਅਤੇ ਉਨ੍ਹਾਂ ਦੀ ਸਿਆਸੀ ਹਵਾ ਬਣੇਗੀ। ਕੋਰੋਨਾ ਨੇ ਉਨ੍ਹਾਂ ਲਈ ਹੋਰ ਬਿਪਤਾਵਾਂ ਖੜੀਆਂ ਕਰ ਕੇ ਰੱਖ ਦਿੱਤੀਆਂ, ਜਿਸ ਕਰ ਕੇ ਸਿਆਸਤਦਾਨ ਖ਼ੁਦ ਜਨਤਾ ਵਿੱਚ ਜਾਣ ਤੋਂ ਪ੍ਰਹੇਜ਼ ਕਰਨ ਲੱਗੇ ਹਨ। ਇਥੋਂ ਤੱਕ ਕਿ ਉਮਰ ਦੇ ਲਿਹਾਜ਼ ਨਾਲ ਕਈ ਸਿਆਸੀ ਆਗੂ ਇਕ ਸਾਲ ਤੋਂ ਜਨਤਾ ਦੀ ਕਚਹਿਰੀ ਵਿੱਚੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੂਰ ਚਲੇ ਆ ਰਹੇ ਹਨ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਭਖਦੇ ਮੁੱਦਿਆਂ ਵੱਲ ਕੇਂਦਰਿਤ ਨਹੀਂ ਹੋ ਰਿਹੈ ਲੋਕਾਂ ਦਾ ਧਿਆਨ
ਪੰਜਾਬ ਵਿੱਚ ਇਸ ਸਮੇਂ ਤਿੰਨ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਪੰਜਾਬ ਦੀ ਸੱਤਾ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਮੰਗਦਾ ਜਵਾਬ’ ਹੇਠ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਅਤੇ ਆਮ ਆਦਮੀ ਪਾਰਟੀ ਪਿੰਡ-ਪਿੰਡ ਬਿਜਲੀ ਦੇ ਬਿੱਲ ਫੂਕ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀ ਹੈ। ਮੌਜੂਦਾ ਕਾਂਗਰਸ ਸਰਕਾਰ ਦੇ ਆਗੂ ਆਪਸ ਵਿੱਚ ਉਲਝੇ ਪਏ ਹਨ, ਕਿਧਰੇ ਅਸਤੀਫ਼ੇ ਦੇਣ ਅਤੇ ਕਿਧਰੇ ਅਸਤੀਫੇ ਨਾ ਮਨਜ਼ੂਰ ਕਰਨ ਨੂੰ ਲੈ ਕੇ ਸਿਆਸਤ ਚੱਲ ਰਹੀ ਹੈ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

ਕਾਂਗਰਸ ਪਾਰਟੀ ਦੇ ਆਗੂ ਆਪਸ ਵਿੱਚ ਉਲਝੇ ਪਏ ਹਨ। ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਬਰਾਬਰ ਚੋਣ ਲੜਨ ਲਈ ਵੰਗਾਰਿਆ ਹੈ। ਮੁੱਖ ਮੰਤਰੀ ਨੇ ਅੱਜ ਦੋ ਟੁੱਕ ਲਫਜ਼ਾਂ ਵਿਚ ਕਿਹਾ ਕਿ ਉਨ੍ਹਾਂ ਦੋਵਾਂ ’ਚ ਮੁੜ ਸੁਲ੍ਹਾ-ਸਫ਼ਾਈ ਦੇ ਆਸਾਰ ਨਹੀਂ ਜਾਪਦੇ ਹਨ। ਕੋਰੋਨਾ ਦੇ ਚੱਲਦਿਆਂ ਲੋਕਾਂ ਦਾ ਭਖਦੇ ਮੁੱਦਿਆਂ ਵੱਲ ਧਿਆਨ ਕੇਂਦਰਿਤ ਨਹੀਂ ਹੋ ਰਿਹਾ, ਜਿਸ ਕਾਰਣ ਰਾਜਨੀਤਿਕ ਪਾਰਟੀਆਂ ਕੋਰੋਨਾ ਨੂੰ ਲੈ ਕੇ ਵੱਡੀ ਚਿੰਤਾ ’ਚ ਨਜ਼ਰ ਆ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਾਲਾਤ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 


rajwinder kaur

Content Editor

Related News