'ਪੰਜਾਬ ਯੂਨੀਵਰਸਿਟੀ' 'ਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਤਾਰੀਖ਼ ਨੂੰ, ਉਮਰ 'ਚ 2 ਸਾਲ ਦੀ ਛੋਟ

Tuesday, Oct 11, 2022 - 11:21 AM (IST)

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਅਤੇ ਇਸ ਨਾਲ ਸਬੰਧਿਤ ਕਾਲਜਾਂ 'ਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਅਕਤੂਬਰ ਨੂੰ ਹੋਣਗੀਆਂ। ਸੋਮਵਾਰ ਨੂੰ ਵਿਦਿਆਰਥੀ ਸੰਗਠਨ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅੰਤਿਮ ਮਨਜ਼ੂਰੀ ਮਿਲ ਗਈ ਹੈ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 12 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪੀ. ਯੂ. ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਨਾਮਜ਼ਦਗੀ ਦਾਖ਼ਲ ਕਰਨ ਲਈ ਦਸਵੀਂ ਅਤੇ ਹਾਇਰ ਸੈਕੰਡਰੀ ਦੇ ਅਸਲ ਸਰਟੀਫਿਕੇਟ ਆਪਣੇ ਨਾਲ ਰੱਖਣ ਲਈ ਕਿਹਾ ਹੈ ਤਾਂ ਜੋ ਵਿਦਿਆਰਥੀ ਆਗੂ ਦੀ ਜਨਮ ਮਿਤੀ ਆਦਿ ਦੀ ਤਸਦੀਕ ਕੀਤੀ ਜਾ ਸਕੇ। ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਵਿਦਿਆਰਥੀ ਯੂਨੀਅਨਾਂ ਨੇ ਵਿਦਿਆਰਥੀ ਯੂਨੀਅਨ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵਿਦਿਆਰਥੀ ਜੱਥੇਬੰਦੀਆਂ ਕੋਲ ਚੋਣਾਂ ਲੜਨ ਲਈ ਸਿਰਫ਼ ਸੱਤ ਦਿਨ ਬਚੇ ਹਨ।

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਲੁਧਿਆਣਾ ਪੁਲਸ, 7 ਦਿਨਾਂ ਦੇ ਰਿਮਾਂਡ 'ਤੇ
ਇਹ ਹੈ ਚੋਣ ਪ੍ਰੋਗਰਾਮ
12 ਅਕਤੂਬਰ 9.30 ਤੋਂ 10.30 ਨਾਮਜ਼ਦਗੀ ਭਰਨ ਦੀ ਮਿਤੀ।
12 ਅਕਤੂਬਰ 10:35 ਮਿੰਟ ’ਤੇ ਸਕਰੂਟਨੀ।
12 ਅਕਤੂਬਰ ਦੁਪਹਿਰ 12 ਵਜੇ ਉਮੀਦਵਾਰਾਂ ਦੀ ਸੂਚੀ।
12 ਅਕਤੂਬਰ ਨੂੰ 12.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਇਤਰਾਜ਼ ਫਾਈਲ ਹੋਣਗੇ।
12 ਅਕਤੂਬਰ ਨੂੰ 2.30 ਵਜੇ ਇਤਰਾਜ਼ ਡੀ. ਐੱਸ. ਡਬਲਿਯੂ. ਦਫ਼ਤਰ ਜਾਣਗੇ
13 ਅਕਤੂਬਰ ਨੂੰ ਸਵੇਰੇ 10 ਵਜੇ ਪ੍ਰਵਾਨਿਤ ਉਮੀਦਵਾਰਾਂ ਦੀ ਸੂਚੀ।
13 ਅਕਤੂਬਰ ਨੂੰ 10.30 ਤੋਂ ਦੁਪਹਿਰ 12 ਵਜੇ ਤੱਕ ਵਿੱਦਡ੍ਰਾਅਲ।
13 ਅਕਤੂਬਰ ਨੂੰ 12.30 ਵਜੇ ਡੀ. ਐੱਸ. ਡਬਲਿਊ. ਦਫ਼ਤਰ ਵਿਚ ਅੰਤਿਮ ਸੂਚੀ।
13 ਅਕਤੂਬਰ ਨੂੰ ਬਾਅਦ ਦੁਪਹਿਰ 2.30 ਵਜੇ ਉਮੀਦਵਾਰਾਂ ਦੀ ਅੰਤਿਮ ਸੂਚੀ
18 ਅਕਤੂਬਰ ਨੂੰ ਸਵੇਰੇ 9.30 ਤੋਂ 11 ਵਜੇ ਤੱਕ ਚੋਣਾਂ ਹੋਣਗੀਆਂ।
18 ਅਕਤੂਬਰ ਨੂੰ 11 ਵਜੇ ਬੈਲਟ ਬਾਕਸ ਜਿਮਨੇਜੀਅਮ ਹਾਲ ਵਿਚ ਪਹੁੰਚਣਗੇ।
18 ਅਕਤੂਬਰ 12 ਵਜੇ ਡੀ. ਆਰ. ਨਤੀਜਾ
18 ਅਕਤੂਬਰ 2 ਵਜੇ ਜਿਮਨੇਜ਼ੀਅਮ ਹਾਲ ਵਿਚ ਹੋਵੇਗੀ ਵੋਟਾਂ ਦੀ ਗਿਣਤੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : SC ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿਸ਼ਾ-ਨਿਰਦੇਸ਼
ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀ ਜੱਥੇਬੰਦੀਆਂ ਨੂੰ ਚੋਣਾਂ ਲੜਨੀਆਂ ਪੈਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਇਕੱਠੇ ਹੋ ਸਕਦੇ ਨੇ 'ਅਕਾਲੀ-ਭਾਜਪਾ', ਪਾਰਟੀ ਦੇ ਇਸ ਆਗੂ ਨੇ ਕੀਤਾ ਖ਼ੁਲਾਸਾ
ਇਹ ਹਨ ਹਿਦਾਇਤਾਂ
ਬਾਹਰੀ ਲੋਕਾਂ ਨੂੰ ਕੈਂਪਸ 'ਚ ਆਉਣ ਦੀ ਮਨਜ਼ੂਰੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਕੈਂਪਸ 'ਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਅਤੇ ਲਾਠੀਆਂ ਲੈ ਕੇ ਆਉਣ ਦੀ ਵੀ ਮਨ੍ਹਾਹੀ ਹੈ।
ਪੀ.ਯੂ. 'ਚ ਜੇਕਰ ਕਿਸੇ ਕਿਸਮ ਦੀ ਹਿੰਸਾ ਹੁੰਦੀ ਹੈ ਤਾਂ ਪੀ.ਯੂ. ਹੀ ਜ਼ਿੰਮੇਵਾਰ ਹੋਵੇਗਾ।
ਵਿਦਿਆਰਥੀਆਂ ਨੂੰ ਲਿੰਗਦੋਹ ਕਮੇਟੀ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਕੈਂਪਸ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਨਾਲ ਪਛਾਣ ਪੱਤਰ ਲਿਆਉਣਾ ਹੋਵੇਗਾ। ਸਾਰੇ ਵਿਦਿਆਰਥੀਆਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕੀਤੀ ਜਾਵੇ।
ਮੁੱਖ ਸੁਰੱਖਿਆ ਅਧਿਕਾਰੀ ਨੂੰ ਸੁਰੱਖਿਆ ਅਮਲੇ ਦਾ ਖ਼ਾਸ ਖ਼ਿਆਲ ਰੱਖਣਾ ਹੋਵੇਗਾ। ਕੈਂਪਸ ਵਿਚ ਆਉਣ ਵਾਲੇ ਸਾਰੇ ਵਾਹਨਾਂ ਦੇ ਸਟਿੱਕਰ ਹੋਣੇ ਜ਼ਰੂਰੀ ਹਨ।
ਵਿਦਿਆਰਥੀਆਂ ਵਲੋਂ ਟੈਂਟ ਲਗਾਉਣ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਕੋਈ ਆਪਸ 'ਚ ਲੜ ਨਾ ਸਕੇ। ਟੈਂਟਾਂ ’ਤੇ ਸਿਰਫ 25 ਕੁਰਸੀਆਂ ਦੀ ਮਨਜ਼ੂਰੀ ਹੋਵੇਗੀ।
ਵਿਦਿਆਰਥੀਆਂ ਨੂੰ ਯਾਤਰਾਵਾਂ ’ਤੇ ਲਿਜਾਣ ਦੀ ਆਗਿਆ ਨਹੀਂ ਹੈ। ਨਾਲ ਹੀ ਕੁੜੀਆਂ ਦੇ ਹੋਸਟਲਾਂ ਵਿਚ ਲੱਗੇ ਪੈਨਲਾਂ 'ਚ ਚੋਣ ਪ੍ਰਚਾਰ ਕੀਤਾ ਜਾਵੇ ਨਾ ਕਿ ਵਿਦਿਆਰਥੀ ਯੂਨੀਅਨ ਵਲੋਂ ਵੱਡੇ ਪੱਧਰ ’ਤੇ ਉਥੇ ਜਾ ਕੇ ਚੋਣ ਪ੍ਰਚਾਰ ਕੀਤਾ ਜਾਵੇ।
ਪੁਲਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਬਿਨਾਂ ਵਿਦਿਆਰਥੀ ਯੂਨੀਅਨ ਕੋਈ ਰੈਲੀ ਨਾ ਕੱਢੇ।
ਪੀ.ਯੂ. ਦੇ ਸਾਰੇ ਗੇਟਾਂ ’ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ।
26 ਸਾਲ ਦੀ ਉਮਰ ਦੇ ਵਿਦਿਆਰਥੀ ਲੜ ਸਕਣਗੇ ਚੋਣ
ਪੀ. ਯੂ. ਨੇ ਕੋਵਿਡ-19 ਕਾਰਣ ਕੈਂਪਸ ਵਿਚ 2 ਸਾਲਾਂ ਤੋਂ ਚੋਣਾਂ ਨਾ ਹੋਣ ਕਾਰਨ ਵਿਦਿਆਰਥੀ ਨੂੰ ਚੋਣਾਂ ਲੜਨ ਲਈ ਦੋ ਸਾਲ ਦੀ ਇਕ ਵਾਰ ਦੀ ਛੋਟ ਦਿੱਤੀ ਹੈ। ਪਹਿਲਾਂ 24 ਸਾਲ ਤੱਕ ਦੇ ਵਿਦਿਆਰਥੀ ਚੋਣ ਲੜ ਸਕਦੇ ਸਨ ਪਰ ਇਸ ਵਾਰ ਸੈਸ਼ਨ 2022-23 ਲਈ 26 ਸਾਲ ਤੱਕ ਦੇ ਵਿਦਿਆਰਥੀ ਵੀ ਚੋਣ ਲੜ ਸਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News