ਇਨ੍ਹਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਪਾਈਆਂ ਅੱਗੇ

Thursday, Jun 30, 2022 - 11:20 PM (IST)

ਇਨ੍ਹਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਪਾਈਆਂ ਅੱਗੇ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਚੱਲੀਆਂ ਆ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਚੋਣਾਂ ਨੂੰ ਅੱਗੇ ਪਾ ਦਿੱਤਾ ਗਿਆ ਹੈ। ਜਿਥੇ ਪੰਜਾਬ ਦੀਆਂ 41 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਅਜੇ ਬਾਕੀ ਹਨ, ਇਨ੍ਹਾਂ ਸ਼ਹਿਰਾਂ ਜਾਂ ਕਸਬਿਆਂ ’ਚ ਨਵੇਂ ਸਿਰੇ ਤੋਂ ਵਾਰਡਬੰਦੀ ਕਰਵਾਉਣ ਸਬੰਧੀ ਸਰਕਾਰ ਦੇ ਸਬੰਧਿਤ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਹੜੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਅੱਗੇ ਪਾਈਆਂ ਗਈਆਂ ਹਨ, ਉਨ੍ਹਾਂ ’ਚ ਨਗਰ ਕੌਂਸਲ ਮੁੱਲਾਂਪੁਰ ਦਾਖਾ, ਸਾਹਨੇਵਾਲ, ਗੁਰਾਇਆ, ਭੋਗਪੁਰ, ਬਲਾਚੌਰ, ਡੇਰਾ ਬਾਬਾ ਨਾਨਕ, ਬਾਘਾਪੁਰਾਣਾ, ਅਮਲੋਹ, ਮਾਛੀਵਾੜਾ, ਧਰਮਕੋਟ, ਸੰਗਰੂਰ, ਰਾਮਪੁਰਾਫੂਲ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਇਕ ਵਾਰ ਫਿਰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਗਰ ਪੰਚਾਇਤਾਂ ’ਚ ਖੇਮਕਰਨ, ਰਾਜਾਸਾਂਸੀ, ਨਡਾਲਾ, ਸ਼ਾਹਕੋਟ, ਬਿਲਗਾ, ਬੇਗੋਵਾਲ, ਢਿੱਲਵਾਂ, ਭੁਲੱਥ, ਸਰਦੂਲਗੜ੍ਹ, ਭੀਖੀ, ਮਾਹਲਪੁਰ, ਨਰੋਟ ਜੈਮਲ ਸਿੰਘ, ਖਨੌਰੀ, ਮਲੌਦ, ਫਤਿਹਗੜ੍ਹ ਪੰਜਤੂਰ, ਮੱਖੂ, ਮੱਲਾਂਵਾਲਾ ਖ਼ਾਸ, ਘੱਗਾ, ਬਰੀਵਾਲਾ, ਦਿੜ੍ਹਬਾ, ਚੀਮਾ, ਹੰਢਿਆਇਆ, ਤਲਵੰਡੀ ਸਾਬੋ ਤੇ ਮੂਨਕ ਸ਼ਾਮਲ ਹਨ। ਇਸ ਦੌਰਾਨ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਲਤੀਫ਼ ਅਹਿਮਦ ਨੇ ਕਿਹਾ ਕਿ ਸਰਕਾਰ ਦੀਆਂ ਹਦਾਿੲਤਾਂ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਨਵੀਂ ਵਾਰਡਬੰਦੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।  


author

Manoj

Content Editor

Related News