ਪੰਜਾਬ ’ਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਤਿੰਨ ਉਮੀਦਵਾਰਾਂ ਨੇ ਛੱਡਿਆ ਚੋਣ ਮੈਦਾਨ
Friday, Feb 12, 2021 - 06:40 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਸਿੰਘ ਮੋਮੀ) : ਟਾਂਡਾ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਚੱਲਦਿਆਂ ਅੱਜ ਜਥੇਬੰਦੀਆਂ ਦੀ ਪ੍ਰੇਰਨਾ ਕਾਰਨ ਭਾਜਪਾ ਦੇ 3 ਉਮੀਦਵਾਰਾਂ ਨੇ ਚੋਣ ਲੜਨ ਤੋਂ ਤੌਬਾ ਕਰ ਦਿੱਤੀ ਹੈ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਵਿਚ ਉਹ ਵੀ ਉਮੀਦਵਾਰ ਸ਼ਾਮਲ ਹੈ ਜਿਸ ਨਾਲ ਅੱਜ ਸਵੇਰੇ ਸਬਜ਼ੀ ਮੰਡੀ ਵਿਚ ਨੌਜਵਾਨ ਕਿਸਾਨਾਂ ਵੱਲੋ ਧੱਕਾ-ਮੁੱਕੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਨੌਦੀਪ ਕੌਰ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦਾ ਵੱਡਾ ਫ਼ੈਸਲਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਟਾਂਡਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ ਅਤੇ ਦੋਆਬਾ ਕਿਸਾਨ ਕਮੇਟੀ ਦੇ ਆਗੂ ਪਿ੍ਰਥਪਾਲ ਸਿੰਘ ਗੁਰਾਇਆ ਦੀ ਹਾਜ਼ਰੀ ਵਿਚ ਚੋਣ ਲੜਨ ਤੋਂ ਤੌਬਾ ਕਰਨ ਵਾਲੇ ਉਮੀਦਵਾਰਾਂ ਬਲਜੀਤ ਸਿੰਘ ਵਾਰਡ 8 ਉਸ ਦੀ ਹੀ ਪਤਨੀ ਜਸਵਿੰਦਰ ਕੌਰ ਵਾਰਡ 7 ਅਤੇ ਵਾਰਡ 4 ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਨੇ ਇਹ ਐਲਾਨ ਕਰਦੇ ਹੋਏ ਆਖਿਆ ਕਿ ਭਾਜਪਾ ਦੀਆਂ ਭਰਾ ਮਾਰੂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਭਾਜਪਾ ਦਾ ਬਾਈਕਾਟ ਕਰਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ।
ਇਹ ਵੀ ਪੜ੍ਹੋ : ਪਹਿਲਾਂ ਪੁੱਤ ਨੇ ਕੀਤੀ ਖ਼ੁਦਕੁਸ਼ੀ, ਹੁਣ ਪਿਓ ਨੇ ਮਾਂ ਨੂੰ ਗੋਲ਼ੀ ਮਾਰ ਕੇ ਖੁਦ ਨੂੰ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਆਖਿਆ ਕਿ ਉਹ ਕਿਸਾਨਾਂ ਤੇ ਹੋ ਰਹੇ ਅੱਤਿਆਚਾਰਾਂ ਦੀ ਨਿਖੇਧੀ ਕਰਦੇ ਹਨ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਤੇ ਕਿਸੇ ਹੋਰ ਵੀ ਭਾਜਪਾ ਉਮੀਦਵਾਰ ਨੂੰ ਵੋਟ ਨਾ ਪਾਈ ਜਾਵੇ। ਕਿਸਾਨ ਜਥੇਬੰਦੀਆਂ ਦੇ ਉਕਤ ਆਗੂਆਂ ਨੇ ਇਨ੍ਹਾਂ ਉਮੀਦਵਾਰਾਂ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਆਖਿਆ ਅੰਨਦਾਤਿਆਂ ਦੀ ਲੜਾਈ ਵਿਚ ਹਰੇਕ ਦੇਸ਼ ਵਾਸੀ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਮਨਦੀਪ ਸਿੰਘ ਦੀਪਾ, ਸਨੀ ਮਾਡਲ ਤੋਂ ਬਬਲੂ ਸੈਣੀ, ਰਮਣੀਕ ਸਿੰਘ, ਮਨਪ੍ਰੀਤ ਸਿੰਘ ਰਾਜਾ, ਪ੍ਰਦੀਪ ਕੰਧਾਲੀ, ਜਸਕੀਰਤ ਲੋਧੀਚੱਕ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਗਿ੍ਰਫ਼ਤਾਰ, ਏ. ਐੱਸ. ਆਈ. ਫਰਾਰ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।