ਅੱਜ ਹੋਵੇਗੀ NRI ਸਭਾ ਦੇ ਨਵੇਂ ਪ੍ਰਧਾਨ ਦੀ ਚੋਣ, ਵੋਟਿੰਗ ਜਾਰੀ

01/05/2024 8:45:51 AM

ਜਲੰਧਰ (ਸੋਨੂੰ)- ਜਲੰਧਰ ਵਿੱਚ ਅੱਜ ਐੱਨ. ਆਰ. ਆਈ. ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਕੁੱਲ 23 ਹਜ਼ਾਰ 600 ਐੱਨ. ਆਰ. ਆਈ. ਵੋਟਰ ਇਸ ਦੇ ਲਈ ਵੋਟ ਪਾਉਣਗੇ। ਕਮਲਜੀਤ ਹੇਅਰ, ਜਸਬੀਰ ਗਿੱਲ ਅਤੇ ਪਰਵਿੰਦਰ ਕੌਰ ਦੇ ਨਾਂ ਪ੍ਰਧਾਨ ਬਣਨ ਦੀ ਦੌੜ ਵਿੱਚ ਹਨ। ਇਨ੍ਹਾਂ ਵਿੱਚੋਂ ਪਰਵਿੰਦਰ ਕੌਰ ਸਭ ਤੋਂ ਮਜ਼ਬੂਤ ਦੱਸੀ ਜਾਂਦੀ ਹੈ। ਸਵੇਰੇ 9 ਵਜੇ ਤੋਂ ਵੋਟਿੰਗ ਹੋ ਰਹੀ ਹੈ। ਇਹ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ। ਉਥੇ ਹੀ ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਤੋਂ ਆਏ ਐੱਨ. ਆਰ. ਆਈ. ਨੂੰ ਐੱਨ. ਆਰ. ਆਈ. ਵਿਧਾਨ ਸਭਾ ਵਿੱਚ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ, ਜਿਸ ਕਾਰਨ ਐੱਨ. ਆਰ. ਆਈ. ਸਭਾ ਦੇ ਬਾਹਰ ਹੰਗਾਮਾ ਹੋ ਗਿਆ ਹੈ ਅਤੇ ਪ੍ਰਵਾਸੀ ਭਾਰਤੀਆਂ ਦਾ ਦੋਸ਼ ਹੈ ਕਿ ਉਥੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ ਹੈ।

ਦੱਸਣਯੋਗ ਹੈ ਕਿ ਐੱਨ. ਆਰ. ਆਈ. ਸਭਾ ਪੰਜਾਬ 1996 ਵਿੱਚ ਚਰਚਾ ਵਿੱਚ ਆਈ ਸੀ ਅਤੇ 1998 ਵਿੱਚ ਰਜਿਸਟਰਡ ਹੋਈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਅਤੇ 5 ਸਾਲਾਂ ਤੋਂ ਵੱਧ ਸਮੇਂ ਤੋਂ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਸਭਾ ਦੇ ਮੈਂਬਰ ਹਨ, ਜਿਨ੍ਹਾਂ ਦੀ ਗਿਣਤੀ 24 ਹਜ਼ਾਰ ਤੋਂ ਵੀ ਵੱਧ ਹੋ ਚੁੱਕੀ ਹੈ। 1997 ਵਿੱਚ ਜਦੋਂ ਪਹਿਲੀ ਵਾਰ ਸਭਾ ਦੀ ਚੋਣ ਹੋਈ ਤਾਂ ਐਡਵੋਕੇਟ ਪ੍ਰੇਮ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ ਤਾਂ ਬਾਡੀ ਦੇ ਮੈਂਬਰਾਂ ਦੀ ਗਿਣਤੀ 300 ਦੇ ਕਰੀਬ ਸੀ। ਪ੍ਰਵਾਸੀ ਭਾਰਤੀਆਂ ਨੂੰ ਸਮੱਸਿਆਵਾਂ ਆਉਣ ਲੱਗੀਆਂ ਤਾਂ ਸਭਾ ਉਨ੍ਹਾਂ ਨੂੰ ਹੱਲ ਕਰਵਾਉਂਦੀ ਸੀ, ਜਿਸ ਤੋਂ ਬਾਅਦ ਮੈਂਬਰਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਇਸ ਵੇਲੇ ਕਰੀਬ 24 ਹਜ਼ਾਰ ਤੋਂ ਵੱਧ ਸਰਗਰਮ ਮੈਂਬਰ ਹਨ, ਜੋ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼

ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਦਾ ਕਾਰਜਕਾਲ ਦੋ ਸਾਲ ਦਾ ਹੁੰਦਾ ਹੈ। 2010 ਵਿਚ ਪਹਿਲੀ ਵਾਰ ਚੋਣ ਹੋਈ, ਜਿਸ ਵਿਚ 2200 ਦੇ ਕਰੀਬ ਵੋਟਿੰਗ ਹੋਈ ਸੀ। ਇਸ ਸਮੇਂ ਕਮਲਜੀਤ ਸਿੰਘ ਚੋਣਾਂ ਲੜ ਕੇ ਸਭਾ ਦੇ ਪਹਿਲੇ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ 1997 ਤੋਂ 2008 ਤੱਕ 5 ਵਾਰ ਚੋਣਾਂ ਹੋਈਆਂ, ਜਿਸ ਵਿਚ ਸਹਿਮਤੀ ਨਾਲ ਪ੍ਰਧਾਨ ਚੁਣੇ ਗਏ ਸਨ। ਉਥੇ ਹੀ ਵਿਚਕਾਰ ਚੋਣਾਂ ਨਹੀਂ ਹੋਈਆਂ ਕਿਉਂਕਿ ਸਾਲ 2015 ਤੋਂ 2020 ਤੱਕ ਤਕਨੀਕੀ ਕਾਰਨਾਂ ਕਰਕੇ ਸਭਾ ਪਹਿਲੀ ਵਾਰ ਬਿਨਾਂ ਪ੍ਰਧਾਨ ਦੇ ਰਹੀ ਅਤੇ ਸਾਰਾ ਕੰਮਕਾਜ ਪ੍ਰਸ਼ਾਸਨ ਦੇ ਜ਼ਰੀਏ ਸਰਕਾਰ ਦੇ ਨੁਮਾਇੰਦੇ ਖ਼ੁਦ ਵੇਖ ਰਹੇ ਸਨ। ਸਭਾ ਦੇ ਪ੍ਰਧਾਨ ਦੀ ਚੋਣ ਲੋਕ ਸਭਾ ਮੈਂਬਰ ਦੀ ਚੋਣ ਵਾਂਗ ਹੁੰਦੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਵਿਚ ਚੋਣਾਵੀ ਪ੍ਰਕਿਰਿਆ ਸੰਪੰਨ ਹੁੰਦੀ ਹੈ। ਸਭਾ ਦਾ ਮੈਂਬਰ ਬਣਨ ਲਈ ਪਹਿਲੇ ਮੈਂਬਰ ਤੋਂ 10500 ਅਤੇ ਦੂਜਾ ਮੈਂਬਰ ਬਣਨ 'ਤੇ 5500 ਰੁਪਏ ਰਜਿਸਟਰੇਸ਼ਨ ਫ਼ੀਸ ਲੱਗਦੀ ਹੈ।

ਇਹ ਵੀ ਪੜ੍ਹੋ :  ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਗੱਡੀ ਦੇ ਉੱਡੇ ਪਰਖੱਚੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News