Election diary : ਜਦੋਂ 13 ਦਿਨ ਤੇ 13 ਮਹੀਨਿਆਂ ''ਚ 2 ਵਾਰ ਡਿੱਗੀ ਵਾਜਪਾਈ ਦੀ ਸਰਕਾਰ

03/26/2019 11:10:01 AM

ਜਲੰਧਰ— 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰ ਕੇ ਸਾਹਮਣੇ ਆਈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੂੰ 161 ਸੀਟਾਂ ਹਾਸਲ ਹੋਈਆਂ ਅਤੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਉਸ ਸਮੇਂ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਅਟਲ ਬਿਹਾਰੀ ਵਾਜਪਾਈ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਵਾਜਪਾਈ ਨੇ ਉਸ ਸਮੇਂ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ 'ਚ ਸਹੁੰ ਚੁਕੀ ਚੁਕੀ ਅਤੇ ਉਨ੍ਹਾਂ ਨੂੰ ਸੰਸਦ 'ਚ ਬਹੁਮਤ ਸਾਬਤ ਕਰਨ ਲਈ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਪਰ ਵਾਜਪਾਈ ਸੰਸਦ 'ਚ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਅਤੇ ਕੇਂਦਰ 'ਚ ਉਨ੍ਹਾਂ ਦੀ ਪਹਿਲੀ ਸਰਕਾਰ ਸਿਰਫ 13 ਦਿਨਾਂ ਦੇ ਅੰਦਰ ਹੀ ਡਿੱਗ ਈ ਪਰ ਸੰਸਦ 'ਚ ਉਸ ਦੌਰਾਨ 27-5-1996 ਨੂੰ ਅਟਲ ਬਿਹਾਰੀ ਵਾਜਪਾਈ ਵਲੋਂ ਦਿੱਤੇ ਗਏ ਭਾਸ਼ਣ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।PunjabKesariਵਾਜਪਾਈ 'ਤੇ ਲਗਾਏ ਗਏ ਦੋਸ਼
ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ,''ਮੈਂ ਪਿਛਲੇ 40 ਸਾਲਾਂ ਤੋਂ ਸੰਸਦ 'ਚ ਹਾਂ। ਮੈਂ ਇੱਥੇ ਕਈ ਸਰਕਾਰਾਂ ਬਣਦੀਆਂ ਅਤੇ ਡਿੱਗਦੇ ਦੇਖੀਆਂ ਹਨ। ਇਸ ਸਿਆਸੀ ਉੱਥਲ-ਪੁੱਥਲ ਭਰੇ ਦੌਰ 'ਚ ਭਾਰਤ ਦਾ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਅੱਜ ਮੇਰੇ 'ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਮੈਂ ਸੱਤਾ 'ਚ ਬਣੇ ਰਹਿਣ ਲਈ ਕੁਝ ਵੀ ਕਰ ਸਕਦਾ ਹਾਂ, ਮੈਂ ਇਸ ਤੋਂ ਪਹਿਲਾਂ ਵੀ ਸੱਤਾ 'ਚ ਰਿਹਾ ਹਾਂ ਪਰ ਮੈਂ ਕਦੇ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਕੀਤਾ। ਜੇਕਰ ਕੁਰਸੀ 'ਤੇ ਬਣੇ ਰਹਿਣ ਲਈ ਪਾਰਟੀਆਂ ਨੂੰ ਤੋੜਨਾ ਜ਼ਰੂਰੀ ਹੈ ਤਾਂ ਮੈਂ ਇਸ ਤਰ੍ਹਾਂ ਦਾ ਗਠਜੋੜ ਨਹੀਂ ਕਰਾਂਗਾ।'' ਇਸ ਸਪੀਚ ਤੋਂ ਬਾਅਦ ਵਾਜਪਾਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।PunjabKesariਜੈਲਲਿਤਾ ਦੇ ਦਬਾਅ ਅੱਗੇ ਨਹੀਂ ਝੁਕੇ ਵਾਜਪਾਈ
1998 'ਚ ਇਕ ਵਾਰ ਫਿਰ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਉਸ ਸਮੇਂ ਐੱਨ.ਡੀ.ਏ. ਦੀ ਸਹਿਯੋਗੀ ਏ.ਆਈ.ਏ.ਡੀ.ਐੱਮ. ਦੀ ਮੁਖੀ ਜੈਲਲਿਤਾ ਨੇ ਆਪਣੇ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਵਾਪਸ ਲੈਣ ਅਤੇ ਡੀ.ਐੱਮ.ਕੇ. ਵਿਰੁੱਧ ਕਾਰਵਾਈ ਕਰਨ ਲਈ ਅਟਲ ਬਿਹਾਰੀ ਵਾਜਪਾਈ 'ਤੇ ਦਬਾਅ ਬਣਾਇਆ ਤਾਂ ਉਹ ਇਸ ਦਬਾਅ ਅੱਗੇ ਨਹੀਂ ਝੁਕੇ। ਇਸ ਦਾ ਨਤੀਜਾ ਇਹ ਹੋਇਆ ਕਿ ਸੰਸਦ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਭਰੋਸੇ ਵੋਟ ਦੌਰਾਨ ਇਕ ਵੋਟ ਨਾਲ ਹਾਰ ਗਈ। ਇਸ ਵਿਸ਼ਵਾਸ ਮਤ (ਭਰੋਸਾ ਵੋਟ) ਦੌਰਾਨ ਜੈਲਲਿਤਾ ਦੀ ਪਾਰਟੀ ਨੇ ਭਾਜਪਾ ਤੋਂ ਸਮਰਥਨ ਵਾਪਸ ਲੈ ਲਿਆ ਸੀ। 1999 'ਚ ਜਦੋਂ ਦੁਬਾਰਾ ਚੋਣਾਂ ਹੋਈਆਂ ਤਾਂ ਭਾਜਪਾ ਇਕ ਵਾਰ ਫਿਰ ਤੋਂ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉੱਭਰੀ ਅਤੇ ਪਾਰਟੀ ਦੀ 182 ਸੀਟਾਂ ਪ੍ਰਾਪਤ ਹੋਈਆਂ ਅਤੇ ਕੇਂਦਰ 'ਚ ਪਹਿਲੀ ਵਾਰ 5 ਸਾਲਾਂ ਤੱਕ ਗੈਰ-ਕਾਂਗਰਸੀ ਸਰਕਾਰ ਸੱਤਾ 'ਚ ਰਹੀ।


DIsha

Content Editor

Related News