ਜ਼ਿਮਨੀ ਚੋਣ ''ਚ ਵੋਟਰ ਕਾਰਡ ਦੀ ਥਾਂ ਵਰਤੇ ਜਾ ਸਕਣਗੇ 12 ਹੋਰ ਪਛਾਣ ਪੱਤਰ

10/11/2017 7:07:36 AM

ਚੰਡੀਗੜ੍ਹ - ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰ ਕੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੋਟਰਾਂ ਨੁੰ 12 ਬਦਲਵੇਂ ਸ਼ਨਾਖਤੀ ਕਾਰਡ ਵਰਤਣ ਦੀ ਖੁੱਲ੍ਹ ਦੇ ਦਿੱਤੀ ਹੈ। ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਿਸੇ ਵੋਟਰ ਦਾ ਵੋਟਰ ਸ਼ਨਾਖਤੀ ਕਾਰਡ ਗੁੰਮ ਹੋ ਗਿਆ ਹੋਵੇ ਤਾਂ ਉਹ ਬਦਲਵੇਂ 12 ਹੋਰ ਸ਼ਨਾਖਤੀ ਕਾਰਡਾਂ ਦੀ ਵਰਤੋਂ ਕਰ ਸਕਦਾ ਹੈ। ਇਨ੍ਹਾਂ ਵਿਚ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਸਰਕਾਰੀ ਨੌਕਰੀ ਦਾ ਸ਼ਨਾਖਤੀ ਕਾਰਡ, ਸਰਕਾਰੀ ਬੈਂਕ ਦੀ ਪਾਸਬੁੱਕ ਸਮੇਤ ਫੋਟੋ, ਪੈਨ ਕਾਰਡ, ਮਨਰੇਗਾ ਨੌਕਰੀ ਕਾਰਡ, ਸਿਹਤ ਬੀਮਾ ਯੋਜਨਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਅਤੇ ਪ੍ਰਵਾਨਿਤ ਵੋਟਰ ਸਲਿੱਪ ਵੀ ਸ਼ਾਮਲ ਹੈ।


Related News