ਚੋਣ ਕਮੀਸ਼ਨ ਨੇ ਘਟਾਈ ਪੰਜਾਬ ਵਿਚ ਬਦਲੀਆਂ ਤੇ ਤਾਇਨਾਤੀਆਂ ਕਰਨ ਦੀ ਸਮਾਂ-ਹੱਦ

Sunday, Feb 10, 2019 - 08:27 PM (IST)

ਚੋਣ ਕਮੀਸ਼ਨ ਨੇ ਘਟਾਈ ਪੰਜਾਬ ਵਿਚ ਬਦਲੀਆਂ ਤੇ ਤਾਇਨਾਤੀਆਂ ਕਰਨ ਦੀ ਸਮਾਂ-ਹੱਦ

ਚੰਡੀਗੜ੍ਹ (ਵੈਬ ਡੈਸਕ)-ਲੋਕ ਸਭਾ ਚੋਣਾਂ ਦੇ ਮੇਦੇਨਜ਼ਰ ਪੰਜਾਬ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕਰਨ ਦੀ ਸਮਾਂ ਹੱਦ ਚੋਣ ਕਮਿਸ਼ਨ ਵਲੋ ਘਟਾ ਦਿੱਤੀ ਗਈ ਹੈ।ਇਸ ਸੰਬੰਧੀ ਚੋਣ ਕਮਿਸ਼ਨ ਵਲੋਂ ਇਕ ਪੱਤਰ ਜਾਰੀ ਕਰਕੇ ਪਹਿਲਾਂ ਮਿਥੀ ਤਾਰੀਕ ਦੀ ਮਿਆਦ ਘਟਾ ਦਿੱਤੀ ਹੈ। ਪਹਿਲਾਂ ਪੰਜਾਬ ਸਰਕਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ 28 ਫਰਵਰੀ ਤਕ ਕਰ ਸਕਦੀ ਸੀ ਪਰ ਹੁਣ ਇਹ ਕਾਰਵਾਈ 20 ਫਰਵਰੀ ਤਕ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਸਰਕਾਰ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਬਦਲੀਆਂ ਤੇ ਤਾਇਨਾਤੀਆਂ ਸੰਬੰਧੀ ਪ੍ਰੀਕਿਰਿਆ 20 ਫਰਵਰੀ ਤਕ ਮੁਕੰਮਲ ਕਰ ਲਈ ਜਾਵੇ ਤੇ ਕੀਤੀ ਗਈ ਕਾਰਵਾਈ ਬਾਰੇ ਚੋਣ ਕਮਿਸ਼ਨ ਭਾਰਤ ਨੂੰ 25 ਫਰਵਰੀ ਤਕ ਸੂਚਿਤ ਕੀਤਾ ਜਾਵੇ।


author

DILSHER

Content Editor

Related News