ਗੁਰਦਾਸਪੁਰ 'ਚ ਚੋਣ ਜ਼ਾਬਤਾ ਲਾਗੂ, ਵਿਕਾਸ ਦੇ ਕੰਮ ਰੁਕੇ

Tuesday, Sep 12, 2017 - 07:54 PM (IST)

ਗੁਰਦਾਸਪੁਰ 'ਚ ਚੋਣ ਜ਼ਾਬਤਾ ਲਾਗੂ, ਵਿਕਾਸ ਦੇ ਕੰਮ ਰੁਕੇ

ਗੁਰਦਾਸਪੁਰ : ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲ੍ਹੀ ਹੋਈ ਗੁਰਦਾਸਪੁਰ ਦੀ ਲੋਕ ਸਭਾ ਸੀਟ 'ਤੇ ਚੋਣ ਕਮਿਸ਼ਨ ਨੇ 11 ਅਕਤੂਬਰ ਨੂੰ ਵੋਟਾਂ ਪੈਣ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਵਲੋਂ ਵੋਟਾਂ ਦਾ ਐਲਾਨ ਹੁੰਦੇ ਹੀ ਗੁਰਦਾਸਪੁਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਜ਼ਾਬਤੇ ਦੇ ਲਾਗੂ ਹੁੰਦੇ ਹੀ ਵਿਕਾਸ ਦੇ ਕੰਮ ਵਿਚਾਲੇ ਹੀ ਰੁਕ ਗਏ ਹਨ ਅਤੇ ਹੁਣ ਗੁਰਦਾਸਪੁਰ ਵਿਚ ਵਿਕਾਸ ਕੰਮ ਚੋਣਾਂ ਤੋਂ ਬਾਅਦ ਹੀ ਸਿਰੇ ਚੜ੍ਹ ਸਕਣਗੇ।
ਵੱਡੀ ਗੱਲ ਇਹ ਹੈ ਕਿ ਜਿੱਥੇ ਇਕ ਪਾਸੇ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਮਿਤੀ ਦਾ ਐਲਾਨ ਕਰ ਦਿਤਾ ਗਿਆ ਹੈ, ਉਥੇ ਹੀ ਅਜੇ ਤਕ ਕਿਸੇ ਵੀ ਪਾਰਟੀ ਵਲੋਂ ਇਸ ਸੀਟ 'ਤੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ।


Related News