ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਕਈ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

Monday, Apr 15, 2019 - 11:26 PM (IST)

ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਕਈ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, (ਭੁੱਲਰ)— ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਪੰਜਾਬ ਸਰਕਾਰ ਦੇ ਵੱਖ-ਵੱਖ ਪ੍ਰਸਤਾਵਾਂ ਲਈ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਕਮਿਸ਼ਨ ਨੇ ਯੂਥ ਸਰਵਿਸ ਵਿਭਾਗ ਨੂੰ ਸਰਵਿਸ ਪ੍ਰੋਵਾਈਡਰਜ਼ ਦੀ ਚੋਣ ਲਈ ਟੈਂਡਰ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਪ੍ਰਸ਼ਾਸਨਿਕ ਪ੍ਰਵਾਨਗੀ ਤੇ ਜ਼ਿਲ੍ਹਾ ਪਠਾਨਕੋਟ ਵਿਖੇ ਨੌਮਨੀ ਨਾਲਾ ਕਰਾਸਿੰਗ ਦੀਨਾਨਗਰ-ਤਾਰਾਗੜ੍ਹ ਪਲਾਨ ਰੋਡ ਉੱਤੇ ਹਾਈ ਲੈਵਲ ਬ੍ਰਿਜ ਲਈ ਐਵਾਰਡ ਆਫ਼ ਵਰਕ ਆਫ ਕੰਸਟਰੱਕਸ਼ਨ ਲਈ ਰੀਵਾਈਜ਼ਡ ਮਨਜ਼ੂਰੀ ਵੀ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਅਕਸੈਸੀਬਲ ਇੰਡੀਅਨ ਕੰਪੇਨ ਤਹਿਤ ਪਰਸਨਜ਼ ਵਿਦ ਡਿਬਏਬਿਲਿਟੀ ਦੀ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣ ਦੀ ਤਰਜ਼ 'ਤੇ ਲੁਧਿਆਣਾ ਸ਼ਹਿਰ ਵਿਚ 6 ਸਰਕਾਰੀ ਇਮਾਰਤਾਂ ਦਾ ਕੰਮ ਸ਼ੁਰੂ ਕਰਨ ਲਈ ਟੈਂਡਰ ਜਾਰੀ ਕਰਨ ਸਬੰਧੀ ਪ੍ਰਸ਼ਾਸਨਿਕ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।
ਭਾਰਤੀ ਚੋਣ ਕਮਿਸ਼ਨ ਨੇ ਐੱਨ.ਏ.ਬੀ.ਸੀ.ਓ. (ਨਬਕੌਨਜ਼) ਐਨਜ਼ ਨਾਲ ਤਕਨੀਕੀ ਸਪੋਰਟ ਏਜੰਸੀ ਵਜੋਂ ਸਮਝੌਤਾ ਸਹੀਬੱਧ ਕਰਨ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ 9 ਇੰਡਸਟਰੀ ਪਾਰਟਨਰਜ਼ ਨਾਲ ਸਮਝੌਤਾ ਸਹੀਬੱਧ ਕਰਨ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-2 (ਪੀ.ਐੱਮ.ਕੇ.ਵੀ.ਵਾਈ.) ਤਹਿਤ 9 ਸਿਖਲਾਈ ਕੇਂਦਰਾਂ ਲਈ 8 ਟਰੇਨਿੰਗ ਪਾਰਟਨਰਜ਼ ਨੂੰ ਵਰਕ ਆਰਡਰ ਜਾਰੀ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।


author

KamalJeet Singh

Content Editor

Related News