ਚੋਣ ਕਮਿਸ਼ਨ ਨੇ ਚੋਣ ਖ਼ਰਚਾ ਯਕੀਨੀ ਕਰਨ ਲਈ ਤੈਅ ਕੀਤੀਆਂ ਦਰਾਂ, ਛੋਲਿਆਂ ਨਾਲ 15 ਰੁਪਏ ਦਾ ਮਿਲੇਗਾ ''ਸਮੋਸਾ''

Sunday, Jan 16, 2022 - 04:34 PM (IST)

ਚੋਣ ਕਮਿਸ਼ਨ ਨੇ ਚੋਣ ਖ਼ਰਚਾ ਯਕੀਨੀ ਕਰਨ ਲਈ ਤੈਅ ਕੀਤੀਆਂ ਦਰਾਂ, ਛੋਲਿਆਂ ਨਾਲ 15 ਰੁਪਏ ਦਾ ਮਿਲੇਗਾ ''ਸਮੋਸਾ''

ਚੰਡੀਗੜ੍ਹ (ਸ਼ਰਮਾ) : ਪੰਜਾਬ 'ਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਚੋਣ ਦਫ਼ਤਰ ਨੇ ਚੋਣ ਪ੍ਰਚਾਰ ਦੌਰਾਨ ਖ਼ਰਚ ਦੀ ਗਿਣਤੀ ਲਈ ਵੱਖ-ਵੱਖ ਸਲਾਟਾਂ ਅਤੇ ਸੇਵਾਵਾਂ ਦੀਆਂ ਦਰਾਂ ਤੈਅ ਕਰ ਦਿੱਤੀਆਂ ਹਨ। ਇਨ੍ਹਾਂ 'ਚ ਫਰਨੀਚਰ, ਟੈਂਟ ਹਾਊਸ ਆਈਟਮਾਂ ਅਤੇ ਹੋਰ ਸਬੰਧਿਤ ਸੇਵਾਵਾਂ ਤੋਂ ਲੈ ਕੇ ਪ੍ਰਤੀ ਰਨਿੰਗ ਫੁੱਟ ਬੈਰੀਕੇਡਿੰਗ, ਲਾਈਟ ਐਂਡ ਸਾਊਂਡ ਸਿਸਟਮ, ਵੱਖ-ਵੱਖ ਸ਼੍ਰੇਣੀ ਦੇ ਵਾਹਨਾਂ ਨੂੰ ਕਿਰਾਏ 'ਤੇ ਲੈਣ, ਹੋਟਲ ਜਾਂ ਗੈਸਟ ਹਾਊਸ ਦੇ ਕਿਰਾਏ ਦੀ ਦਰ, ਫੂਡ ਪਦਾਰਥਾਂ ਦੀਆਂ ਦਰਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ। 8 ਬਾਏ 12 ਫੁੱਟ ਐੱਲ. ਈ. ਡੀ. ਦਾ ਪ੍ਰਤੀ ਘੰਟਾ ਖ਼ਰਚ 1430 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਏ. ਸੀ. ਦਾ ਰੋਜ਼ ਦਾ ਕਿਰਾਇਆ 2200 ਰੁਪਏ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਕਿ ਇੰਨੀ ਹੀ ਦਰ 20 ਬਾਏ 20 ਫੁੱਟ ਦੀ ਕਲਾਕਾਰਾਂ ਲਈ ਬਣਾਈ ਜਾਣ ਵਾਲੀ ਸਟੇਜ ਲਈ ਨਿਰਧਾਰਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਪਾਲਿਟਿਕਸ ਦੇ 'ਪਾਵਰਫੁਲ ਕਪਲਜ਼', ਸਿਆਸਤ 'ਚ ਸੂਬੇ ਤੋਂ ਲੈ ਕੇ ਕੇਂਦਰ ਤੱਕ ਜਮਾਈ ਧਾਕ (ਤਸਵੀਰਾਂ)             
ਛੋਲੇ-ਭਟੂਰੇ ਦੀ ਪਲੇਟ 30 ਅਤੇ ਬਰੈੱਡ-ਪਕੌੜਾ 10 ਰੁਪਏ ਦਾ
ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੋਣ ਪ੍ਰਚਾਰ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹਾਂ 'ਚ ਵਰਕਰਾਂ ਅਤੇ ਲੋਕਾਂ ਨੂੰ ਵੰਡੇ ਜਾਣ ਵਾਲੇ ਫੂਡ ਪਦਾਰਥਾਂ 'ਚ ਛੋਲੇ ਜਾਂ ਚਟਣੀ ਨਾਲ ਸਮੋਸਾ 15, ਚਾਹ ਦਾ ਕੱਪ 12 ਤਾਂ ਕੌਫੀ ਦੀ ਕੀਮਤ 25 ਰੁਪਏ ਪ੍ਰਤੀ ਕੱਪ ਨਿਰਧਾਰਿਤ ਕੀਤੀ ਗਈ ਹੈ। ਛੋਲੇ-ਭਟੂਰੇ ਦੀ ਪਲੇਟ 30 ਰੁਪਏ ਦੀ ਮੰਨੀ ਜਾਵੇਗੀ, ਜਦੋਂ ਕਿ ਬਰੈੱਡ-ਪਕੌੜਾ 10 ਰੁਪਏ ਦਾ ਹੋਵੇਗਾ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1750 ਰੁਪਏ ਨਿਰਧਾਰਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਰਹਿਮ ਪਤੀ ਦਾ ਖ਼ੌਫ਼ਨਾਕ ਕਾਰਾ, ਝਗੜੇ ਮਗਰੋਂ ਗਲਾ ਘੁੱਟ ਕੇ ਪਤਨੀ ਦਾ ਕੀਤਾ ਕਤਲ
ਸਪੀਕਰ ਵਾਲੇ ਆਟੋ ਰਿਕਸ਼ਾ ਦਾ ਰੋਜ਼ ਦਾ ਕਿਰਾਇਆ 2200 ਰੁਪਏ
ਪ੍ਰਚਾਰ ਲਈ ਸਪੀਕਰ ਵਾਲੇ ਆਟੋ ਰਿਕਸ਼ਾ ਦਾ ਰੋਜ਼ ਦਾ ਕਿਰਾਇਆ 2200 ਰੁਪਏ ਹੋਵੇਗਾ, ਜਦੋਂ ਕਿ ਸਾਈਕਲ ਰਿਕਸ਼ਾ ਦਾ ਕਿਰਾਇਆ 1650 ਰੁਪਏ ਰਹੇਗਾ। ਆਰਕੈਸਟਰਾ ਦੇ ਨਾਲ ਡੀ. ਜੇ. ਦੀ ਦਰ ਪ੍ਰਤੀ ਪ੍ਰੋਗਰਾਮ ਜਾਂ ਨਿੱਤ 13000 ਰੁਪਏ ਹੋਵੇਗੀ, ਜਦੋਂ ਕਿ ਬਿਨਾਂ ਆਰਕੈਸਟਰਾ ਇਹ ਦਰ 4500 ਰੁਪਏ ਹੋਵੇਗੀ। ਚੋਣ ਪ੍ਰਚਾਰ ਪ੍ਰੋਗਰਾਮ ਦੌਰਾਨ ਸਥਾਨਕ ਕਲਾਕਾਰ ਦੀਆਂ ਸੇਵਾਵਾਂ ਦੀ ਦਰ 30 ਹਜ਼ਾਰ ਜਾਂ ਬਿੱਲ ਅਨੁਸਾਰ ਜੋ ਵੀ ਜ਼ਿਆਦਾ ਹੋਵੇ ਮੰਨੀ ਜਾਵੇਗੀ, ਜਦੋਂ ਕਿ ਪ੍ਰਸਿੱਧ ਕਲਾਕਾਰ ਲਈ ਇਹ ਦਰ 2 ਲੱਖ ਰੁਪਏ ਜਾਂ ਬਿੱਲ ਅਨੁਸਾਰ ਜੋ ਵੀ ਜ਼ਿਆਦਾ ਹੋ ਮੰਨੀ ਜਾਵੇਗੀ।  
ਇਹ ਵੀ ਪੜ੍ਹੋ : 'ਆਮ ਆਦਮੀ ਪਾਰਟੀ' ਨੇ ਚੁੱਕਿਆ ਪੰਜਾਬ 'ਚ ਬੇਰੁਜ਼ਗਾਰੀ ਦਾ ਮੁੱਦਾ, ਕਹੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ                


author

Babita

Content Editor

Related News