ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਕੀਤੀ ਜਾਵੇਗੀ ਈ-ਈ. ਪੀ. ਆਈ. ਸੀ. ਦੀ ਸ਼ੁਰੂਆਤ
Thursday, Jan 21, 2021 - 09:17 AM (IST)
ਚੰਡੀਗੜ੍ਹ (ਸ਼ਰਮਾ) : ਇਕ ਇਤਿਹਾਸਿਕ ਪਹਿਲ ਕਦਮੀ ਕਰਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ ਆਉਣ ਵਾਲੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਈ. ਪੀ. ਆਈ. ਸੀ. (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਸ਼ਨਾਖ਼ਤੀ ਕਾਰਡ) ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਟਿੱਕਰੀ ਬਾਰਡਰ 'ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਵੋਟਰ ਹੁਣ ਆਪਣੇ ਰਜਿਸਟਰਡ ਮੋਬਾਇਲ ਰਾਹੀਂ ਡਿਜੀਟਲ ਵੋਟਰ ਕਾਰਡ ਨੂੰ ਦੇਖ ਅਤੇ ਪ੍ਰਿੰਟ ਕਰ ਸਕਦੇ ਹਨ। ਵੋਟਰਾਂ ਨੂੰ ਇਸ ਨਵੀਂ ਸਹੂਲਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਚੋਣ ਕਮਿਸ਼ਨ ਵੱਲੋਂ ਬੀਤੇ ਦਿਨੀਂ ਇਕ ਵੀਡੀਓ ਕਾਨਫਰੰਸ ਰਾਹੀਂ ਈ-ਈ. ਪੀ. ਆਈ. ਸੀ. ਦੇ ਤਰੀਕਿਆਂ ਸਬੰਧੀ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਤੀਜੇ ਦਿਨ ਵੀ 'ਵੈਕਸੀਨੇਸ਼ਨ' ਦਾ ਟੀਚਾ ਅਧੂਰਾ, ਖ਼ਰਾਬ ਹੋ ਰਹੀਆਂ 'ਡੋਜ਼'
ਈ-ਈ. ਪੀ. ਆਈ. ਸੀ. ਇਕ ਨਾਨ-ਐਡੀਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀ. ਡੀ. ਐੱਫ਼.) ਦਾ ਰੂਪ ਹੈ। ਇਹ ਮੋਬਾਇਲ 'ਤੇ ਜਾਂ ਸੈਲਫ਼ ਪ੍ਰਿੰਟੇਬਲ ਰੂਪ 'ਚ ਕੰਪਿਊਟਰ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਵੋਟਰ ਆਪਣਾ ਕਾਰਡ ਆਪਣੇ ਮੋਬਾਇਲ 'ਤੇ ਸਟੋਰ ਕਰ ਸਕਦਾ ਹੈ, ਡਿਜੀ ਲਾਕਰ 'ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਖ਼ੁਦ ਲੈਮੀਨੇਟ ਵੀ ਕਰ ਸਕਦਾ ਹੈ।
ਇਹ ਸਹੂਲਤ ਨਵੀਂ ਰਜਿਸਟ੍ਰੇਸ਼ਨ ਲਈ ਜਾਰੀ ਕੀਤੇ ਜਾ ਰਹੇ ਈ. ਪੀ. ਆਈ. ਸੀ. ਤੋਂ ਇਲਾਵਾ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਦੇ ਸਕੱਤਰ ਜਨਰਲ ਉਮੇਸ਼ ਸਿਨਹਾ ਨੇ ਦਿੱਤੀ।
ਨੋਟ : ਪੰਜਾਬ 'ਚ ਪ੍ਰਾਇਮਰੀ ਸਕੂਲ ਖੁੱਲ੍ਹਣ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਲਿਖੋ