ਚੋਣ ਕਮਿਸ਼ਨ ਵਲੋਂ ਸਿੱਖਿਆ ਵਿਭਾਗ ਪੰਜਾਬ ਦੇ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ
Tuesday, Apr 23, 2019 - 12:25 PM (IST)

ਚੰਡੀਗੜ੍ਹ (ਭੁੱਲਰ) : ਭਾਰਤੀ ਚੋਣ ਕਮਿਸ਼ਨ ਨੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਸਬੰਧੀ ਪੱਤਰ ਜਾਰੀ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਮਾਸਟਰ/ਮਿਸਟ੍ਰੈੱਸ ਦੀਆਂ 3582 ਪੋਸਟਾਂ ਭਰਨ ਲਈ ਚੁਣੇ ਗਏ ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਕਰਨ, ਵਿਭਾਗੀ ਨੀਤੀ ਅਨੁਸਾਰ ਰੈਗੂਲਰ ਹੋਣ ਦੀ ਆਪਸ਼ਨ ਲੈਣ ਵਾਲੇ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਆਦਰਸ਼ ਅਤੇ ਮਾਡਲ ਸਕੂਲ ਸਮੇਤ) ਦੇ ਕੰਟਰੈਕਚੁਅਲ ਮੁਲਾਜ਼ਮਾਂ ਨੂੰ ਪੋਸਟਿੰਗ ਆਰਡਰ ਜਾਰੀ ਕਰਨ ਬਾਰੇ, ਵਿਭਾਗੀ ਨੀਤੀ ਅਨੁਸਾਰ ਰੈਗੂਲਰ ਹੋਣ ਦੀ ਆਪਸ਼ਨ ਦੇਣ ਦੇ ਇਛੁੱਕ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਆਦਰਸ਼ ਅਤੇ ਮਾਡਲ ਸਕੂਲ ਸਮੇਤ) ਦੇ ਕੰਟਰੈਕਚੁਅਲ ਮੁਲਾਜ਼ਮਾਂ ਨੂੰ ਵਿਭਾਗੀ ਨੀਤੀ ਅਨੁਸਾਰ ਪੱਕੇ ਹੋਣ ਦੀ ਆਪਸ਼ਨ ਦੇਣ ਬਾਰੇ, ਨਵਨਿਯੁਕਤ ਲੈਕਚਰਾਰਾਂ ਨੂੰ ਨਿਯੁਕਤੀ ਸਥਾਨ ਦੇਣ ਬਾਰੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਈ.ਟੀ.ਟੀ ਅਤੇ ਸੀ ਐਂਡ ਵੀ ਅਧਿਆਪਕਾਂ ਨੂੰ ਮਾਸਟਰ ਕਾਡਰ ਦੀ ਤਰੱਕੀ ਦੇਣ ਸਬੰਧੀ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਕਾਰਵਾਈ ਮੁਕੰਮਲ ਕਰਨ ਬਾਰੇ, ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵਿਚ ਤਰੱਕੀ ਰਾਹੀਂ ਸੁਪਰਡੈਂਟ ਗ੍ਰੇਡ-1 ਦੀ ਆਸਾਮੀ ਭਰਨ ਬਾਰੇ, ਐੱਲ.ਈ.ਡੀ ਦੀ ਖਰੀਦ ਕਰਨ ਬਾਰੇ ਅਤੇ 14 ਸਕੂਲਾਂ ਦੇ ਬਾਥਰੂਮਾਂ ਦੀ ਜਗ੍ਹਾ ਬਦਲਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸੇ ਦੌਰਾਨ ਕਮਿਸ਼ਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਕਾਰਜਾਂ ਦੇ ਟੈਂਡਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।