ਮਿਲਖਾ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਅਲਗੋਂ ਕਲਾਂ ਦਾ ਸਰਪੰਚ

Monday, Dec 24, 2018 - 01:03 PM (IST)

ਮਿਲਖਾ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਅਲਗੋਂ ਕਲਾਂ ਦਾ ਸਰਪੰਚ

ਅਮਰਕੋਟ (ਸੰਦੀਪ ਕੁਮਾਰ) : ਚੋਣ ਕਮਿਸ਼ਨ ਵੱਲੋਂ ਜਿਥੇ ਸੂਬੇ ਭਰ 'ਚ ਗ੍ਰਾਮ ਪੰਚਾਇਤ ਚੋਣਾਂ ਲਈ 30 ਦਸਬੰਰ ਤਰੀਕ ਤੈਅ ਕੀਤੀ ਗਈ ਹੈ, ਉਥੇ ਹੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਅਲਗੋਂ ਕਲਾਂ ਤੋਂ ਮਿਲਖਾ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਔਲਗ ਕਲਾਂ ਦਾ ਸਰਪੰਚ ਚੁਣ ਲਿਆ ਗਿਆ। ਇਸ ਮੌਕੇ ਨਵ-ਨਿਯੁਕਤ ਸਰਪੰਚ ਬਣੇ ਮਿਲਖਾ ਸਿੰਘ ਨੇ ਜਿੱਥੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ, ਉਥੇ ਹੀ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਵਿਖੇ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। 
ਉਨ੍ਹਾਂ ਕਿਹਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਯੋਗ ਉਪਰਾਲੇ ਕੀਤੇ ਜਾਣਗੇ ਅਤੇ ਹਰੇਕ ਵਰਗ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਰਕਾਰ ਵੱਲੋਂ ਆਉਣ ਵਾਲੀ ਹਰੇਕ ਲੋਕ ਭਲਾਈ ਸਕੀਮ ਬਿਨਾਂ ਕਿਸੇ ਭੇਦਭਾਵ ਤੋਂ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਮੌਕੇ ਵੱਖ ਵੱਖ ਮੈਬਰ ਪੰਚਾਇਤ ਨੂੰ  ਚੁਣਿਆ ਗਿਆ


Related News