ਚੋਣ ਮੁਹਿੰਮ ਦੌਰਾਨ ਬੀ. ਐੱਲ. ਓਜ਼ ਨੂੰ ਸਹਿਯੋਗ ਦੇਣ ਵੋਟਰ

11/15/2017 1:16:02 PM

ਸ਼ਾਹਕੋਟ (ਕੁਲਜੀਤ)— ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨਗਰ ਪੰਚਾਇਤ ਸ਼ਾਹਕੋਟ-ਕਮ-ਐੱਸ. ਡੀ. ਐੱਮ. ਸ਼ਾਹਕੋਟ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਸ਼ਾਹਕੋਟ ਨਗਰ ਪੰਚਾਇਤ ਦੇ ਕੁੱਲ 13 ਵਾਰਡ ਬਣਾਏ ਗਏ ਹਨ। ਹਰ ਵਾਰਡ ਲਈ ਇਕ ਬੀ. ਐੱਲ. ਓ. ਨਿਯੁਕਤ ਕਰ ਦਿੱਤਾ ਗਿਆ ਹੈ ਅਤੇ 1 ਜਨਵਰੀ 2018 ਤੱਕ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਵੋਟਰ ਬੀ. ਐੱਲ. ਓ. ਕੋਲ ਜਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਹੱਥ ਨਾਲ ਭਰੇ ਫਾਰਮ ਜਮ੍ਹਾ ਕਰਵਾਉਣ ਦੀ ਥਾਂ ਆਨਲਾਈਨ ਫਾਰਮ ਭਰਨ ਨੂੰ ਪਹਿਲ ਦਿੱਤੀ ਜਾਵੇ। ਆਨਲਾਈਨ ਫਾਰਮ ਭਰਦੇ ਸਮੇਂ ਬਿਨੈਕਾਰ ਆਪਣੀ ਰੰਗੀਨ ਫੋਟੋ, ਜਨਮ ਮਿਤੀ ਦਾ ਸਬੂਤ ਅਤੇ ਰਿਹਾਇਸ਼ ਦੇ ਪਤੇ ਦਾ ਸਬੂਤ ਅਪਲੋਡ ਕਰੋ ਤਾਂ ਜੋ ਗਲਤੀ ਰਹਿਤ ਵੋਟਰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾ ਸਕਣ। 
ਉਨ੍ਹਾਂ ਦੱਸਿਆ ਕਿ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ 20 ਨਵੰਬਰ 2017 ਤੱਕ ਆਪੋ-ਆਪਣੇ ਵਾਰਡ ਦੇ ਬੀ. ਐੱਲ. ਓਜ਼ ਕੋਲ ਰੱਖਣਗੇ, ਜਿਨ੍ਹਾਂ ਦਾ ਫੈਸਲਾ 27 ਨਵੰਬਰ ਨੂੰ ਹੋਵੇਗਾ। 28 ਨਵੰਬਰ ਤੱਕ ਵੋਟਰ ਸੂਚੀ ਤਿਆਰ ਕਰਕੇ ਪਬਲਿਸ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 19 ਤੇ 26 ਨਵੰਬਰ ਨੂੰ ਦੋ ਦਿਨ ਸਪੈਸ਼ਲ ਮੁਹਿੰਮ ਤਹਿਤ ਬੀ. ਐੱਲ. ਓਜ਼ ਨਿਸ਼ਚਿਤ ਸਥਾਨਾਂ 'ਤੇ ਕੰਮ ਕਰਨਗੇ ਅਤੇ ਆਮ ਜਨਤਾ ਬੀ. ਐੱਲ. ਓਜ਼ ਨੂੰ ਪੂਰਾ ਸਹਿਯੋਗ ਦੇਵੇ। ਇਸ ਮੌਕੇ ਮੁਖਤਿਆਰ ਸਿੰਘ ਇਲੈਕਸ਼ਨ ਕਲਰਕ ਅਤੇ ਸੁਖਜੀਤ ਸਿੰਘ ਵੀ ਮੌਜੂਦ ਸਨ। 


Related News