''ਚੋਣ ਪ੍ਰਚਾਰ'' ''ਚੋਂ ਢੋਲ-ਢਮੱਕੇ ਤੇ ਲਾਊਡ ਸਪੀਕਰਾਂ ਦਾ ਸ਼ੋਰ ਗਾਇਬ!

Tuesday, May 07, 2019 - 10:41 AM (IST)

''ਚੋਣ ਪ੍ਰਚਾਰ'' ''ਚੋਂ ਢੋਲ-ਢਮੱਕੇ ਤੇ ਲਾਊਡ ਸਪੀਕਰਾਂ ਦਾ ਸ਼ੋਰ ਗਾਇਬ!

ਅੰਮ੍ਰਿਤਸਰ : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੋ ਰਹੇ ਚੋਣ ਪ੍ਰਚਾਰ 'ਚੋਂ ਢੋਲ-ਢਮੱਕੇ ਅਤੇ ਲਾਊਡ ਸਪੀਕਰਾਂ ਦਾ ਸ਼ੋਰ ਤਕਰੀਬਨ ਗਾਇਬ ਹੀ ਹੋ ਗਿਆ ਅਤੇ ਇਸ ਵਾਰ ਸ਼ਾਂਤੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਾਰ ਰਿਕਸ਼ਿਆਂ, ਥ੍ਰੀ-ਵ੍ਹੀਲਰਾਂ ਤੇ ਹੋਰ ਚਾਰ ਪਹੀਆਂ ਵਾਹਨਾਂ 'ਤੇ ਸਪੀਕਰ ਲਾ ਕੇ ਚੋਣ ਪ੍ਰਚਾਰ ਨਹੀਂ ਹੋ ਰਿਹਾ। ਇਸੇ ਤਰ੍ਹਾਂ ਢੋਲ ਦੀ ਥਾਪ 'ਤੇ ਗਲੀਆਂ-ਮੁਹੱਲਿਆਂ 'ਚ ਚੋਣ ਪ੍ਰਚਾਰ ਇਸ ਵਾਰ ਗਾਇਬ ਹੈ। ਥ੍ਰੀ-ਵ੍ਹੀਲਰ 'ਚ ਰੱਖੇ ਟੇਪ-ਰਿਕਾਰਡਰ 'ਚ ਕੈਸੇਟ ਰਾਹੀਂ ਅਤੇ ਥ੍ਰੀ-ਵ੍ਹੀਲਰ 'ਚ ਬੈਠੇ ਵਿਅਕਤੀ ਵਲੋਂ ਮਾਈਕ 'ਤੇ ਬੋਲਦਿਆਂ ਉਮੀਦਵਾਰਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਉਮੀਦਵਾਰਾਂ ਵਲੋਂ ਢੋਲੀਆਂ ਰਾਹੀਂ ਵੀ ਪ੍ਰਚਾਰ ਕਰਾਇਆ ਜਾਂਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ।

ਵੋਟਰ ਵੀ ਹੁਣ ਸ਼ਾਂਤਮਈ ਤਰੀਕੇ ਨਾਲ ਹੋ ਰਹੇ ਚੋਣ ਪ੍ਰਚਾਰ ਨੂੰ ਹੀ ਪਸੰਦ ਕਰ ਰਹੇ ਹਨ। ਵੋਟਰਾਂ ਦਾ ਕਹਿਣਾ ਹੈ ਕਿ ਇਹ ਚੋਣ ਕਮਿਸ਼ਨ ਦੀ ਸਖਤੀ ਕਾਰਨ ਹੀ ਹੋ ਰਿਹਾ ਹੈ। ਇਸ ਵਾਰ ਵਧੇਰੇ ਚੋਣ ਮੀਟਿੰਗਾਂ ਤੇ ਚੋਣ ਰੈਲੀਆਂ ਰਾਹੀਂ ਹੀ ਚੋਣ ਪ੍ਰਚਾਰ ਹੋ ਰਿਹਾ ਹੈ ਜਾਂ ਉਮੀਦਵਾਰਾਂ ਵਲੋਂ ਰੋਡ ਸ਼ੋਅ ਕੀਤੇ ਜਾ ਰਹੇ ਹਨ। ਕੁਝ ਥਾਵਾਂ 'ਤੇ ਉਮੀਦਵਾਰ ਪੈਦਲ ਯਾਤਰਾ ਕਰਦੇ ਹੋਏ ਵੀ ਲੋਕਾਂ ਨੂੰ ਮਿਲਦਿਆਂ ਚੋਣ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਉਮੀਦਵਾਰਾਂ ਵਲੋਂ ਆਪਣੇ ਹੱਕ 'ਚ ਵੋਟ ਪਾਉਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ।


author

Babita

Content Editor

Related News