ਕੜਾਕੇ ਦੀ ਠੰਡ ਕਾਰਨ ਬਜ਼ੁਰਗ ਦੀ ਮੌਤ
Monday, Dec 24, 2018 - 06:31 PM (IST)

ਬਟਾਲਾ (ਸਾਹਿਲ) : ਬਟਾਲਾ ਤੋਂ ਕਾਦੀਆਂ ਰੋਡ 'ਤੇ ਸਥਿਤ ਡੱਲਾ ਮੋੜ 'ਤੇ ਪੈ ਰਹੀ ਕੜਾਕੇ ਦੀ ਠੰਡ ਕਾਰਨ ਇਕ ਬਜ਼ੁਰਗ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਏ.ਐੱਸ.ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਡੱਲਾ ਮੋੜ 'ਤੇ ਜੋ ਬੱਸ ਸਟੈਂਡ ਬਣਿਆ ਹੈ, ਉਥੇ ਇਕ 80 ਸਾਲਾ ਬਜ਼ੁਰਗ ਦੀ ਲਾਸ਼ ਮਿਲੀ ਹੈ। ਜੋ ਵੇਖਣ 'ਚ ਮੰਗਣ ਵਾਲਾ ਲੱਗਦਾ ਹੈ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ।