ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵੀਡੀਓ ਵੇਖ ਖੜ੍ਹੇ ਹੋ ਜਾਣਗੇ ਰੌਂਗਟੇ

Friday, Apr 19, 2024 - 06:22 PM (IST)

ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵੀਡੀਓ ਵੇਖ ਖੜ੍ਹੇ ਹੋ ਜਾਣਗੇ ਰੌਂਗਟੇ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮੋਤਾ ਸਿੰਘ ਨਗਰ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਦੋ ਝਪਟਮਾਰਾਂ ਨੇ ਬਜ਼ੁਰਗ ਔਰਤ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਤੋਂ ਬੇਖ਼ੌਫ਼ ਹੋਏ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਤੋਂ ਉਸ ਦਾ ਪਰਸ ਖੋਹਿਆ। ਇੰਨਾ ਹੀ ਨਹੀਂ ਜਦੋਂ ਬਜ਼ੁਰਗ ਮਹਿਲਾ ਨੇ ਪਰਸ ਨਾ ਛੱਡਿਆ ਤਾਂ ਲੁਟੇਰੇ ਉਕਤ ਮਹਿਲਾ ਨੂੰ ਕਾਫ਼ੀ ਦੂਰ ਤੱਕ ਘੜੀਸਦੇ ਲੈ ਗਏ। 

PunjabKesari

ਇਸ ਦੌਰਾਨ ਲੁਟੇਰੇ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਦਿੱਤੀ ਇਸ ਵਾਰਦਾਤ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਗਨੀਮਤ ਇਹ ਰਹੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਉਕਤ ਮਹਿਲਾ ਜ਼ਖ਼ਮੀ ਹੋਈ ਹੈ। ਉਕਤ ਔਰਤ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਕੈਸ਼, ਬੈਂਕ ਪਾਸਬੁੱਕ ਅਤੇ ਹੋਰ ਸਾਮਾਨ ਸੀ। ਉਥੇ ਪੀੜਤਾ ਵੱਲੋਂ ਇਸ ਸਬੰਧੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਚੋਣ ਜ਼ਾਬਤੇ ਦੌਰਾਨ GST ਮੋਬਾਇਲ ਵਿੰਗ ਦੀ ਵੱਡੀ ਕਾਰਵਾਈ, ਮਾਰੂਤੀ ਵੈਗਨਾਰ ਕਾਰ 'ਚੋਂ 5.5 ਕਿਲੋ ਸੋਨਾ ਕੀਤਾ ਜ਼ਬਤ

PunjabKesari

ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਵਿਚ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਸਟਰੀਟ ਲਾਈਟਾਂ ਬੰਦ ਹਨ। ਸ਼ਾਮ ਹੁੰਦੇ ਹੀ ਕਾਲੋਨੀ ਵਿਚ ਹਨੇਰਾ ਛਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ ਕਰੀਬ 70 ਸਾਲ ਹੋ ਚੁੱਕੀ ਹੈ ਪਰ ਅਜਿਹਾ ਸਮਾਂ ਪਹਿਲੀ ਵਾਰ ਵੇਖਿਆ ਹੈ ਕਿ ਕੋਈ ਮਹਿਲਾ ਆਪਣੀ ਹੀ ਕਾਲੋਨੀ ਵਿਚ ਸੁਰੱਖਿਅਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੀ ਸ਼ਾਮ ਬਾਜ਼ਾਰ ਤੋਂ ਵਾਪਸ ਆ ਪੈਦਲ ਘਰ ਆ ਰਹੀ ਸੀ  ਕਿ ਇਸੇ ਦੌਰਾਨ ਪਿੱਛੇ ਤੋਂ ਕਿਸੇ ਨੇ ਪਰਸ ਫੜ ਲਿਆ। ਜਦੋਂ ਪਰਸ ਨਾ ਛੱਡਿਆ ਤਾਂ ਸਕੂਟਰੀ ਚਲਾ ਰਹੇ ਲੁਟੇਰਿਆਂ ਨੇ ਰੇਸ ਵਧਾ ਦਿੱਤੀ ਅਤੇ ਘੜੀਸਦਾ ਹੋਇਆ ਕਰੀਬ 20 ਮੀਟਰ ਦੀ ਦੂਰੀ ਤੱਕ ਲੈ ਗਿਆ। ਇਸ ਦੌਰਾਨ ਇਕ ਕਾਰ ਦੀ ਲਾਈਟ ਉਨ੍ਹਾਂ 'ਤੇ ਪਈ ਤਾਂ ਕਾਲੋਨੀ ਵਿਚ ਪਤਾ ਲੱਗਾ ਕਿ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨਾਲ ਲੁੱਟਖੋਹ ਕੀਤੀ ਹੈ। ਕਾਲੋਨੀ ਦੇ ਲੋਕਾਂ ਨੇ ਪਾਣੀ ਪਿਲਾਇਆ ਅਤੇ ਘਰ ਤੱਕ ਛੱਡਿਆ। 

ਇਹ ਵੀ ਪੜ੍ਹੋ-  ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 'ਬੰਬੀਹਾ ਗੈਂਗ' ਦੇ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News