84 ਸਾਲਾ ਬਜ਼ੁਰਗ ਨੂੰ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਗੁਰਦਾਸਪੁਰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Friday, Jul 23, 2021 - 11:07 PM (IST)

84 ਸਾਲਾ ਬਜ਼ੁਰਗ ਨੂੰ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਗੁਰਦਾਸਪੁਰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਗੁਰਦਾਸਪੁਰ (ਹਰਮਨ, ਸਰਬਜੀਤ, ਜ.ਬ) : ਇਕ 84 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਵਾਲੇ ਇਕ ਨੇਪਾਲੀ ਨਾਗਰਿਕ ਨੂੰ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਰਮੇਸ਼ ਕੁਮਾਰੀ ਨੇ 25 ਸਾਲ ਦੀ ਸਜ਼ਾ ਅਤੇ 25ਹਜ਼ਾਰ ਰੁਪਏ ਜ਼ੁਰਮਾਨੇ ਦਾ ਹੁਕਮ ਸੁਣਾਇਆ ਹੈ। ਜ਼ੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ 8ਮਹੀਨੇ ਹੋਰ ਸਜ਼ਾ ਕੱਟਣੀ ਪਵੇਗੀ। ਇਸ ਤਰ੍ਹਾਂ ਦੋਸ਼ੀ ਨੂੰ ਬਜ਼ੁਰਗ ਨਾਲ ਜਬਰ-ਜ਼ਿਨਾਹ ਕਰਨ ਸਬੰਧੀ ਵੀ ਵੱਖਰੇ ਤੌਰ ’ਤੇ ਸਜ਼ਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨਾਭਾ ’ਚ ਵੱਡੀ ਵਾਰਦਾਤ, ਆਈਲੈਟਸ ਦੀ ਕਲਾਸ ਲਗਾ ਕੇ ਆ ਰਹੇ ਮੁੰਡੇ ਨੂੰ ਥਾਰ ’ਚ ਆਏ ਨੌਜਵਾਨਾਂ ਨੇ ਮਾਰੀ ਗੋਲ਼ੀ

ਅਦਾਲਤ ਵੱਲੋਂ ਸੁਣਾਏ ਫ਼ੈਸਲੇ ਅਨੁਸਾਰ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਵਿਖੇ 19-3-2019 ਨੂੰ ਇਕ 84 ਸਾਲਾ ਬਜ਼ੁਰਗ ਦਾ ਕਤਲ ਹੋਇਆ ਸੀ। ਪੁਲਸ ਵੱਲੋਂ ਜਾਂਚ ਪੜਤਾਲ ’ਚ ਮ੍ਰਿਤਕ ਬਜ਼ੁਰਗ ਦੇ ਨੂੰਹਾਂ ’ਚ ਕੁਝ ਵਾਲ ਅਤੇ ਜੈਕਟ ਦੇ ਹਿੱਸੇ ਫਸੇ ਮਿਲੇ ਸਨ। ਜਿਸ ਦੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਇਹ ਵਾਲ ਅਤੇ ਜੈਕੇਟ ਦੇ ਹਿੱਸੇ ਪਿੰਡ ਦੇ ਸਰਪੰਚ ਦੇ ਘਰ ਨੌਕਰੀ ਕਰ ਰਹੇ ਨੇਪਾਲੀ ਸਤਿੰਦਰ ਰਾਊਂਤ ਦੇ ਸਨ। ਜਿਸ ’ਤੇ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਕਾਂਡ ਆਇਆ ਸਾਹਮਣੇ

ਇਸ ਸਬੰਧੀ ਸ਼ੈਸਨ ਕੋਰਟ ’ਚ ਕੇਸ ਸ਼ੁਰੂ ਹੋਇਆ ਪਰ ਕੋਵਿਡ-19 ਦੇ ਚੱਲਦੇ ਇਸ ਕੇਸ ਦੇ ਫ਼ੈਸਲੇ ਦੇ ਵਿਚ ਕੁਝ ਦੇਰੀ ਹੋਈ। ਅੱਜ ਅਦਾਲਤ ਨੇ ਗਵਾਹਾਂ ਤੇ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਵਲੋਂ ਬਜ਼ੁਰਗ ਨੂੰ ਕਤਲ ਕਰਨ ਸਬੰਧੀ ਉਮਰ ਕੈਦ ਦੀ ਸਜ਼ਾ ਅਤੇ 25ਹਜ਼ਰ ਰੁਪਏ ਜ਼ੁਰਮਾਨੇ ਦਾ ਹੁਕਮ ਸੁਣਾਇਆ। ਜਦਕਿ ਇਸ ਦੇ ਨਾਲ ਹੀ ਧਾਰਾ 450 ਅਧੀਨ ਦੋਸ਼ੀ ਨੂੰ 15ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਅਤੇ ਜਬਰ-ਜ਼ਿਨਾਹ ਕਰਨ ਸਬੰਧੀ 10 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦਾ ਆਦੇਸ਼ ਸੁਣਾਇਆ। ਅੱਜ ਸੁਣਾਏ ਫ਼ੈਸਲੇ ਵਿਚ ਇਹ ਖਾਸੀਅਤ ਰਹੀ ਕਿ ਪਹਿਲਾਂ ਤਾਂ ਜਿਹੜੇ ਫ਼ੈਸਲੇ ਸੁਣਾਏ ਜਾਂਦੇ ਸਨ, ਉਸ ਵਿਚ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਦੀਆਂ ਸਨ, ਜਦਕਿ ਇਸ ਫ਼ੈਸਲੇ ਵਿਚ ਸਾਰੀਆਂ ਸਜ਼ਾਵਾਂ ਵੱਖੋ-ਵੱਖ ਹਨ, ਇਕ ਸਜ਼ਾਂ ਖ਼ਤਮ ਹੋਣ ਤੋਂ ਬਾਅਦ, ਦੂਜੀ ਸਜ਼ਾ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ

ਨੋਟ - ਗੁਰਦਾਸਪੁਰ ਅਦਾਲਤ ਦੇ ਇਸ ਮਿਸਾਲੀ ਫ਼ੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਬਲਾਤਕਾਰ ਦੇ ਮਾਮਲਿਆਂ ’ਚ ਇਸ ਤਰ੍ਹਾਂ ਦਾ ਫ਼ੈਸਲੇ ਲਏ ਜਾਣੇ ਚਾਹੀਦੇ ਹਨ?


author

Gurminder Singh

Content Editor

Related News