ਸਕੂਟਰੀ ਸਵਾਰ ਬਜ਼ੁਰਗ ਨੂੰ ਬੇਕਾਬੂ ਟਰੱਕ ਨੇ ਕੁਚਲਿਆ, ਮੌਤ
Thursday, Mar 04, 2021 - 02:03 AM (IST)

ਨਕੋਦਰ, (ਪਾਲੀ)- ਨਕੋਦਰ-ਮਲਸੀਆਂ ਮਾਰਗ ’ਤੇ ਸਥਿਤ ਪਿੰਡ ਲੱਧੜਾਂ ਅੱਡੇ ’ਤੇ ਇਕ ਬੇਕਾਬੂ ਟਰੱਕ ਨੇ ਸਕੂਟਰੀ ਸਵਾਰ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁਚਲ ਦਿਤਾ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਉਪਰੰਤ ਟਰੱਕ ਚਾਲਕ ਟਰੱਕ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸਦਰ ਥਾਣੇ ਵਿਚ ਤਾਇਨਾਤ ਐੱਸ. ਆਈ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਜਨਕ ਰਾਜ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ। ਪੁਲਸ ਪਾਰਟੀ ਨੇ ਨੁਕਸਾਨੇ ਵ੍ਹੀਕਲ ’ਤੇ ਬੁਰੀ ਤਰ੍ਹਾਂ ਕੁਚਲੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ। ਮ੍ਰਿਤਕ ਦੀ ਪਛਾਣ ਦੀਪ ਸਿੰਘ ਉਰਫ ਦੀਪਾ (60) ਪੁੱਤਰ ਬੂਟਾ ਸਿੰਘ ਪਿੰਡ ਹਾਜ਼ੀ ਪੁਰ ਕਪੂਰਥਲਾ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਨਕ ਰਾਜ ਨੇ ਦੱਸਿਆ ਕਿ ਨਕੋਦਰ-ਮਲਸੀਆਂ ਮਾਰਗ ’ਤੇ ਪਿੰਡ ਲੱਧੜਾਂ ਅੱਡੇ ਨੇੜੇ ਇਕ ਟਰੱਕ ਨੇ ਸਕੂਟਰੀ ਸਵਾਰ ਦੀਪ ਸਿੰਘ ਉਰਫ ਦੀਪਾ (60) ਪੁੱਤਰ ਬੂਟਾ ਸਿੰਘਾ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਸਦਰ ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਚਾਲਕ ਖਿਲਾਫ ਮੁਕਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲੇ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿਤੀ ਗਈ ਹੈ।