ਵਿਦੇਸ਼ ਤੋਂ ਪਰਤੇ ਬੰਗਾ ਦੇ ਬਜ਼ੁਰਗ ਦੀ ਹੋਈ ਮੌਤ, ਜਾਂਚ ਲਈ ਭੇਜੇ ਸੈਂਪਲ

Monday, Apr 06, 2020 - 06:49 PM (IST)

ਵਿਦੇਸ਼ ਤੋਂ ਪਰਤੇ ਬੰਗਾ ਦੇ ਬਜ਼ੁਰਗ ਦੀ ਹੋਈ ਮੌਤ, ਜਾਂਚ ਲਈ ਭੇਜੇ ਸੈਂਪਲ

ਬੰਗਾ,(ਚਮਨ ਲਾਲ/ਰਾਕੇਸ਼) : ਬੰਗਾ ਦੇ ਪਿੰਡ ਝੰਡੇਰ ਕਲਾਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ 85 ਸਾਲਾ ਬੁਜ਼ਰਗ ਅਜੀਤ ਸਿੰਘ ਦੀ ਦਿਲ ਦੀ ਗਤੀ ਰੁਕਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅਜੀਤ ਸਿੰਘ ਪੁੱਤਰ ਮੀਹਾ ਸਿੰਘ ਆਪਣੇ ਪਰਿਵਾਰਕ ਮੈਂਬਰ ਜਿਸ 'ਚ ਉਨ੍ਹਾਂ ਦੀ ਪਤਨੀ ਬਾਗਾਵਾਨੀ, ਪੁੱਤਰ ਦੀਦਾਰ ਸਿੰਘ ਅਤੇ ਨੂੰਹ ਕੁਲਵਿੰਦਰ ਕੌਰ ਨਾਲ 6 ਮਾਰਚ ਨੂੰ ਇੰਗਲੈਂਡ ਤੋਂ ਵਾਪਸ ਭਾਰਤ ਆਪਣੇ ਪਿੰਡ ਝੰਡੇਰ ਕਲ੍ਹਾਂ ਪੁੱਜੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਅਜੀਤ ਸਿੰਘ ਦੀ ਅਚਾਨਕ ਦਿਲ ਦੀ ਗਤੀ ਰੁਕਣ ਨਾਲ ਮੌਤ ਹੋ ਗਈ, ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਪਿੰਡ ਦੀ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਇਸ ਦੀ ਜਾਣਾਕਰੀ ਦਿੱਤੀ।

ਮ੍ਰਿਤਕ ਵਿਦੇਸ਼ ਯਾਤਰਾ ਨਾਲ ਸਬੰਧਤ ਹੋਣ ਕਾਰਣ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਮਹਾਮਾਰੀ ਦੇ ਚਲਦੇ ਜਿਥੇ ਮ੍ਰਿਤਕ ਅਜੀਤ ਸਿੰਘ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ, ਉਥੇ ਹੀ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਮ੍ਰਿਤਕ ਅਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਸਕਾਰ ਉਪੰਰਤ ਸਿਹਤ ਵਿਭਾਗ ਨੇ ਵਿਦੇਸ਼ ਤੋਂ ਪਰਤੇ ਬਾਕੀ ਤਿੰਨਾਂ ਮੈਂਬਰਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਏਕਾਂਤਵਾਸ ਕਰ ਦਿੱਤਾ ਹੈ, ਉਥੇ ਹੀ ਖੂਨ ਦੇ ਲਏ ਸੈਂਪਲ ਦੀ ਰਿਪੋਰਟ ਆਉਣ ਤੱਕ ਘਰੋਂ ਬਾਹਰ ਨਾ ਨਿਕਲਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।


author

Deepak Kumar

Content Editor

Related News