ਟਰੇਨ ਦੀ ਲਪੇਟ ’ਚ ਆ ਕੇ ਬਜ਼ੁਰਗ ਮਹਿਲਾ ਦੀ ਮੌਤ

Thursday, Jun 21, 2018 - 01:11 AM (IST)

ਟਰੇਨ ਦੀ ਲਪੇਟ ’ਚ ਆ ਕੇ ਬਜ਼ੁਰਗ ਮਹਿਲਾ ਦੀ ਮੌਤ

ਨੰਗਲ, (ਸੈਣੀ)- ਨੰਗਲ ਅੰਬਾਲਾ ਰੇਲਵੇ ਟ੍ਰੈਕ ’ਤੇ ਵਾਰਡ ਨੰਬਰ 10 ਐੱਮ. ਦੀ ਕੋਠੀ ਦੇ ਕੋਲ ਇਕ ਬਜ਼ੁਰਗ ਮਹਿਲਾ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਇਸ ਸੰਬੰਧੀ  ਜਾਣਕਾਰੀ ਦਿੰਦਿਅਾਂ ਰੇਲਵੇ ਪੁਲਸ ਨੰਗਲ ਦੇ ਇੰਚਾਰਜ ਐੱਸ. ਆਈ. ਕਮਲੇਸ਼ ਕੁਮਾਰ ਨੇ ਦੱਸਿਆ ਕਿ ਨੰਗਲ ਡੈਮ ਤੋਂ 11 ਵਜੇ ਅੰਬਾਲਾ ਜਾਣ ਵਾਲੀ ਪੈਸੰਜਰ ਗੱਡੀ ਦੀ ਲਪੇਟ ਵਿਚ ਇਕ ਬਜ਼ੁਰਗ ਮਹਿਲਾ ਆ ਗਈ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ।  ਉਨ੍ਹਾਂ  ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਇਸ ਲਈ ਲਾਸ਼ 72 ਘੰਟਿਅਾਂ ਲਈ ਮੋਰਚਰੀ ਘਰ ਵਿਚ ਰਖਵਾ ਦਿੱਤੀ ਗਈ ਹੈ। 


Related News