ਪੰਜਾਬ 'ਚ ਦਿਲ-ਦਹਿਲਾਉਣ ਵਾਲੀ ਵਾਰਦਾਤ, ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Sunday, Aug 11, 2024 - 02:53 PM (IST)

ਪੰਜਾਬ 'ਚ ਦਿਲ-ਦਹਿਲਾਉਣ ਵਾਲੀ ਵਾਰਦਾਤ, ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਾਦਿਕ (ਪਰਮਜੀਤ)- ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗ਼ਰੀਬ ਪਰਿਵਾਰ ਨਾਲ ਸਬੰਧਤ ਇਕ 53 ਸਾਲਾ ਬਜ਼ੁਰਗ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਘਰ ਪਿੰਡ ਤੋਂ ਬਾਹਰ ਬਣੀ ਢਾਣੀ ਵਿੱਚ ਹੈ ਅਤੇ ਬੀਤੀ ਰਾਤ ਉਸ ਦਾ ਪਰਿਵਾਰ ਕਿਤੇ ਗਿਆ ਹੋਇਆ ਸੀ ਅਤੇ ਉਹ ਘਰ ਵਿੱਚ ਇਕੱਲਾ ਸੀ। ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਸਿਰ ਵਿੱਚ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।ਘਰ ਤੋਂ ਬਾਹਰ ਪੁਲਸ ਨੂੰ ਇਕ ਘੋਟਣਾ ਵੀ ਮਿਲਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ

ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਾਂ ਸਾਡੀ ਕਿਸੇ ਨਾਲ ਜਾਤੀ ਰੰਜ਼ਿਸ ਨਹੀਂ ਹੈ ਅਤੇ ਘਰ ਵਿੱਚ ਲੁੱਟਖੋਹ ਕਰਨ ਵਾਲਾ ਵੀ ਕੁਝ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਡਾ. ਪ੍ਰਗਿਆ ਜੈਨ, ਆਈ. ਪੀ. ਐੱਸ, ਐੱਸ. ਪੀ. ਜਸਜੀਤ ਸਿੰਘ, ਡੀ. ਐੱਸ. ਪੀ. ਸ਼ਮਸ਼ੇਰ ਸਿੰਘ,ਅੰਗਰੇਜ਼ ਸਿੰਘ ਅਤੇ ਸੰਜੀਵ ਕੁਮਾਰ, ਵੱਖ-ਵੱਖ ਥਾਣਿਆਂ ਦੇ ਐੱਸ. ਐੱਚ. ਓ. 'ਤੇ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਮੌਕੇ 'ਤੇ ਪੁੱਜੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਵੱਖ-ਵੱਖ ਐਂਗਲਾਂ ਤੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਿਆਰਾ ਸਿੰਘ (60 )ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਜੋਂ ਹੋਈ ਹੈ।ਪੁਲਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਇਸ ਬੀਮਾਰੀ ਦਾ ਖ਼ਤਰਾ, ਲਗਾਤਾਰ ਸਾਹਮਣੇ ਆ ਰਹੇ ਮਰੀਜ਼, ਸਿਹਤ ਵਿਭਾਗ ਚੌਕੰਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News