ਇਨ੍ਹਾਂ ਬਜ਼ੁਰਗ ਬੀਬੀਆਂ ਦੀ ਦਰਦ ਭਰੀ ਦਾਸਤਾਨ ਸੁਣ ਵਿੰਨ੍ਹਿਆ ਜਾਵੇਗਾ ਕਾਲਜਾ
Wednesday, Sep 09, 2020 - 06:13 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਸਰਕਾਰ ਦੀ ਨਵੀਂ ਜਾਂਚ 'ਚ ਕੁਝ ਅਜਿਹੇ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਕੱਟ ਦਿੱਤੀ ਗਈ। ਜੋ ਲੋੜਵੰਦ ਤਾਂ ਹਨ ਹੀ ਨਾਲ ਉਹ ਪੈਨਸ਼ਨ ਦੇ ਹੱਕਦਾਰ ਵੀ ਬਣਦੇ ਹਨ। ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਦੌਰਾਨ ਆਯੋਗ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਕੱਟਣ ਦੇ ਕੀਤੇ ਐਲਾਨ ਦੌਰਾਨ ਕੁਝ ਅਜਿਹੇ ਵਿਅਕਤੀ ਵੀ ਇਸ ਜਾਂਚ ਦਾ ਸ਼ਿਕਾਰ ਹੋਏ ਜੋ ਕਿ ਸਹੀ ਅਰਥਾਂ 'ਚ ਪੈਨਸ਼ਨ ਦੇ ਹੱਕਦਾਰ ਹਨ।
ਇਹ ਵੀ ਪੜ੍ਹੋ: ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ
ਲੰਬੀ ਹਲਕੇ ਤੋਂ ਮਨਜੀਤ ਕੌਰ ਜੋ ਕਿ 20 ਸਾਲ ਤੋਂ ਵਿਧਵਾ ਹੈ ਦੀ ਪੈਨਸ਼ਨ ਤਾਂ ਕਟੀ ਹੀ ਗਈ ਨਾਲ ਹੀ ਸਮਾਜਿਕ ਸੁਰੱਖਿਆ ਵਿਭਾਗ ਨੇ 30750 ਰੁਪਏ ਦੀ ਰਿਕਵਰੀ ਦਾ ਨੋਟਿਸ ਵੀ ਭੇਜ ਦਿੱਤਾ।ਅਜਿਹਾ ਕੁਝ ਹੀ ਪਿੰਡ ਦੀ ਕਮਲਾ ਦੇਵੀ ਨਾਲ ਹੋਇਆ। ਗਰੀਬ ਬੀਬੀਆਂ ਦਾ ਕਹਿਣਾ ਸਰਕਾਰ ਨੇ ਪੈਨਸ਼ਨ ਵੀ ਕਟੀ ਰਿਕਵਰੀ ਦੇ ਨੋਟਿਸ ਦੇ ਦਿੱਤੇ। ਉਹ ਪਹਿਲਾ ਹੀ ਗੁਜ਼ਾਰਾ ਮੁਸ਼ਕਲ ਨਾਲ ਕਰ ਰਹੇ ਹਨ।ਮਨਜੀਤ ਕੌਰ ਅਨੁਸਾਰ ਉਸਦਾ ਪੁੱਤਰ ਬਿਮਾਰ ਹੈ ਅਤੇ ਉਸਦੇ ਇਲਾਜ ਤੇ ਢਾਈ ਲੱਖ ਖਰਚ ਆ ਚੁੱਕਾ ਹੈ। ਉਹ ਕਰੀਬ 21 ਸਾਲ ਤੋਂ ਵਿਧਵਾ ਸਰਕਾਰੀ ਵਿਭਾਗ ਨੇ ਨੋਟਿਸ ਭੇਜਿਆ ਕਿ ਪੈਨਸ਼ਨ ਗਲਤ ਲੱਗੀ ਹੈ ਅਤੇ 30750 ਰੁਪਏ ਦੀ ਰਿਕਵਰੀ ਦਾ ਨੋਟਿਸ ਹੈ। ਉਹ ਤਾਂ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰ ਰਹੀ ਹੁਣ ਆਹ ਸਰਕਾਰੀ ਨੋਟਿਸ ਨੇ ਹੋਰ ਪਰੇਸ਼ਾਨ ਕੀਤਾ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਲਾੜੀ ਦੀ ਮੌਤ, ਕੁਝ ਦਿਨ ਬਾਅਦ ਉੱਠਣੀ ਸੀ ਡੋਲੀ