ਸੜਕ ਹਾਦਸੇ ''ਚ ਬਜ਼ੁਰਗ ਦੀ ਮੌਤ

Saturday, Feb 23, 2019 - 05:00 PM (IST)

ਸੜਕ ਹਾਦਸੇ ''ਚ ਬਜ਼ੁਰਗ ਦੀ ਮੌਤ

ਗਿੱਦੜਬਾਹਾ (ਕੁਲਭੂਸ਼ਨ) : ਗਿੱਦੜਬਾਹਾ-ਬਠਿੰਡਾ ਰੋਡ 'ਤੇ ਸਥਿਤ ਨਿਹਾਲ ਦੇ ਢਾਬੇ ਅੱਗੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਰੂ ਦਾ ਰਹਿਣ ਵਾਲਾ ਸਾਬਕਾ ਫੌਜੀ ਸੁਖਪਾਲ ਸਿੰਘ (70 ਸਾਲ) ਪੁੱਤਰ ਜੰਗੀਰ ਸਿੰਘ ਆਪਣੀ ਸਕੂਟਰੀ (ਪੀ.ਬੀ. 60ਸੀ/1455) ਰਾਹੀਂ ਭਾਰੂ ਤੋਂ ਗਿੱਦੜਬਾਹਾ ਵੱਲ ਆ ਰਿਹਾ ਸੀ ਕਿ ਇਸ ਦੌਰਾਨ ਬਠਿੰਡਾ ਤੋਂ ਗਿੱਦੜਬਾਹਾ ਵੱਲ ਜਾ ਰਹੀ ਇਕ ਅਣਪਛਾਤੀ ਬਲੈਰੋ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੁਖਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। 
ਉੱਧਰ ਇਸ ਹਾਦਸੇ ਨੂੰ ਅੱਖੀਂ ਦੇਖਣ ਵਾਲੇ ਵਿਅਕਤੀਆਂ ਅਨੁਸਾਰ ਬਲੈਰੋ ਗੱਡੀ ਨੇ ਸਕੂਟਰੀ ਨੂੰ ਟੱਕਰ ਮਾਰੀ ਅਤੇ ਡਰਾਈਵਰ ਰੁਕਣ ਦੀ ਬਜਾਏ ਮੌਕੇ ਤੋਂ ਗੱਡੀ ਭਜਾ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਬਲੈਰੋ ਗੱਡੀ ਵਿਚ ਪਲਾਸਟਿਕ ਦੇ ਖਾਲੀ ਕਰੇਟ ਲੱਦੇ ਹੋਏ ਸਨ। ਦੂਜੇ ਪਾਸੇ ਥਾਣਾ ਗਿੱਦੜਬਾਹਾ ਦੇ ਐੱਸ.ਆਈ. ਜਤਿੰਦਰ ਸਿੰਘ ਅਤੇ ਏ.ਐੱਸ.ਆਈ. ਰੌਸ਼ਨ ਲਾਲ ਨੇ ਮ੍ਰਿਤਕ ਸੁਖਪਾਲ ਸਿੰਘ ਦੀ ਲਾਸ਼ ਨੂੰ ਰਾਹਤ ਫਾਊਂਡੇਸ਼ਨ ਦੀ ਐਂਬੂਲੈਂਸ ਦੀ ਮਦਦ ਨਾਲ ਗਿੱਦੜਬਾਹਾ ਸਰਕਾਰੀ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News