ਟ੍ਰੈਕਟਰ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

Tuesday, Jul 31, 2018 - 05:58 AM (IST)

ਚੰਡੀਗਡ਼੍ਹ, (ਸੁਸ਼ੀਲ)- ਪੀ. ਜੀ. ਆਈ.  ਤੋਂ ਚੈੱਕਅਪ ਕਰਵਾ ਕੇ ਘਰ ਜਾ ਰਿਹਾ ਐਕਟਿਵਾ ਸਵਾਰ ਬਜ਼ੁਰਗ ਸੋਮਵਾਰ ਸਵੇਰੇ ਟ੍ਰੈਕਟਰ-ਟਰਾਲੀ ਦੀ ਚਪੇਟ ’ਚ ਆ ਗਿਆ। ਹਾਦਸਾ ਡੱਡੂਮਾਜਰਾ ਦੇ ਤਿਕੋਣਾ ਪਾਰਕ ਕੋਲ ਹੋਇਆ। ਪੁਲਸ ਨੇ ਉਸਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਖਰਡ਼ ਦੇ ਦਸ਼ਮੇਸ਼ ਨਗਰ ਨਿਵਾਸੀ 66 ਸਾਲ ਦਾ ਕਰਨੈਲ ਸਿੰਘ ਦੇ ਰੂਪ ’ਚ ਹੋਈ।
ਮਲੋਆ ਥਾਣਾ ਪੁਲਸ ਨੇ ਟ੍ਰੈਕਟਰ ਚਾਲਕ ਮੋਹਾਲੀ  ਦੇ ਪਿੰਡ ਬਾਘਾ ਹਾਂਡੀ ਨਿਵਾਸੀ ਪਾਲ ਸਿੰਘ ਖਿਲਾਫ ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਖਰਡ਼ ਨਿਵਾਸੀ ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਸੋਮਵਾਰ ਸਵੇਰੇ 10:30 ਵਜੇ ਪੀ. ਜੀ. ਆਈ. ’ਚ ਚੈੱਕਅਪ ਕਰਵਾ ਕੇ ਘਰ ਜਾ ਰਹੇ ਸਨ  ਕਿ ਡੱਡੂਮਾਜਰਾ ਦੇ ਤਿਕੋਣਾ ਪਾਰਕ ਕੋਲ ਟ੍ਰੈਕਟਰ-ਟਰਾਲੀ ਦੀ ਚਪੇਟ ’ਚ ਆ ਗਏ।  
 


Related News