ਜੂਨੀਅਰ ਆਈ.ਪੀ.ਐੱਲ. ''ਚ ਖੇਡੇਗਾ ਪੰਜਾਬ ਦਾ ਏਕਮਜੋਤ ਸਿੰਘ

Saturday, Sep 09, 2017 - 11:10 AM (IST)

ਜੂਨੀਅਰ ਆਈ.ਪੀ.ਐੱਲ. ''ਚ ਖੇਡੇਗਾ ਪੰਜਾਬ ਦਾ ਏਕਮਜੋਤ ਸਿੰਘ

ਬਟਾਲਾ— ਪੰਜਾਬ ਦੇ ਬਟਾਲਾ ਦੇ ਵਸਨੀਕ ਏਕਮਜੋਤ ਸਿੰਘ ਨੂੰ ਪੰਜਾਬ ਟਾਈਗਰਸ ਟੀਮ 'ਚ ਚੁਣਿਆ ਗਿਆ ਹੈ ਅਤੇ ਉਹ ਦੁਬਈ 'ਚ 19 ਤੋਂ 29 ਸਤੰਬਰ ਦੇ ਦੌਰਾਨ ਹੋਣ ਜਾ ਰਹੇ ਇੰਡੀਅਨ ਜੂਨੀਅਰ ਪ੍ਰੀਮੀਅਰ ਲੀਗ (ਟੀ 20) 'ਚ ਖੇਡੇਗਾ। ਟੂਰਨਾਮੈਂਟ 'ਚ 16 ਟੀਮਾਂ ਅਤੇ 240 ਖਿਡਾਰੀ ਹੋਣਗੇ ਜੋ 21 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਟਾਈਟਲ ਦੇ ਲਈ ਖੇਡਣਗੇ।

ਟੂਰਨਾਮੈਂਟ ਦੇ ਲੀਗ ਮੈਚਾਂ 'ਚ 16 ਟੀਮਾਂ ਹਿੱਸਾ ਲੈਣਗੀਆਂ। 4 ਟੀਮਾਂ ਕੁਆਰਟਰਫਾਈਨਲ 'ਚ ਆਉਣਗੀਆਂ। ਇਕ ਦੂਜੇ ਦੇ ਖਿਲਾਫ ਸੈਮੀਫਾਈਨਲ ਅਤੇ ਜੇਤੂ ਟੀਮਾਂ ਫਾਈਨਲ ਮੁਕਾਬਲਾ ਖੇਡਣਗੀਆਂ। ਗੌਤਮ ਗੰਭੀਰ ਆਈ.ਜੇ.ਪੀ.ਐੱਲ. ਦੇ ਬ੍ਰਾਂਡ ਅੰਬੈਸਡਰ ਹਨ ਅਤੇ ਮੈਂਟਰਾਂ 'ਚ ਜੋਂਟੀ ਰੋਡਸ (ਦੱਖਣੀ ਅਫਰੀਕਾ), ਕੀਰੋਨ ਪੋਲਾਰਡ (ਵੈਸਟ ਇੰਡੀਜ਼), ਵਸੀਮ ਅਕਰਮ ਅਤੇ ਸ਼ੋਏਬ ਅਖਤਰ (ਪਾਕਿਸਤਾਨੀ) ਅਤੇ ਰਿਸ਼ੀ ਧਵਨ ਅਤੇ ਪਾਰਸ ਡੋਗਰਾ (ਭਾਰਤ) ਸ਼ਾਮਲ ਹਨ।


Related News