ਆਬਜ਼ਰਵੇਸ਼ਨ ਹੋਮ ’ਚ 8 ਹਵਾਲਾਤੀਆਂ ਨੇ ਨਾਬਾਲਿਗ ਨਾਲ ਕੀਤੀ ਬਦਫੈਲੀ
Monday, Nov 22, 2021 - 02:49 AM (IST)
ਲੁਧਿਆਣਾ(ਸਿਆਲ)- ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਵਿਖੇ ਇਕ ਨਾਬਾਲਿਗ ਨਾਲ 8 ਸਾਥੀ ਹਵਾਲਾਤੀਆਂ ਵੱਲੋਂ ਬਦਫੈਲੀ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੋਮ ਸੁਪਰਡੈਂਟ ਅਰੁਣ ਅਗਰਵਾਲ ਦੀ ਸ਼ਿਕਾਇਤ ’ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ 8 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ GST ਵਿਭਾਗ ਦਾ ਹਾਲ, ਰੈਵੇਨਿਊ ਗਿਰਾਓ, ਪ੍ਰਮੋਸ਼ਨ ਲੈ ਜਾਓ
ਸੂਤਰ ਦੱਸਦੇ ਹਨ ਕਿ ਬੀਤੇ ਦਿਨ ਨੈਸ਼ਨਲ ਚਾਈਲਡ ਪ੍ਰੋਟੈਕਸ਼ਨ ਉਦਯੋਗ ਦੀ ਟੀਮ ਘਰ ਦਾ ਮੁਆਇਨਾ ਕਰਨ ਆਈ ਸੀ, ਜਦੋਂ ਨਾਬਾਲਿਗ ਕੈਦੀਆਂ ਨੂੰ ਘਰ ’ਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਜਾ ਰਿਹਾ ਸੀ ਤਾਂ ਇਕ ਨਾਬਾਲਿਗ ਨਜ਼ਰਬੰਦ ਨੇ ਟੀਮ ਨੂੰ ਦੱਸਿਆ ਕਿ 8 ਸਾਥੀ ਹਵਾਲਾਤੀ ਹਨ, ਜੋ ਪਿਛਲੇ 6 ਮਹੀਨਿਆਂ ਉਸ ਨਾਲ ਬਦਫੈਲੀ ਕਰ ਰਹੇ ਹਨ। ਟੀਮ ਦੇ ਅਧਿਕਾਰੀਆਂ ਕੋਲ ਨਾਬਾਲਿਗ ਹਵਾਲਾਤੀ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਹੋਮ ਸੁਪਰਡੈਂਟ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੁਲਜ਼ਮ ਕੈਦੀ ਕੇਂਦਰੀ ਜੇਲ ਭੇਜੇ ਗਏ
ਇਸ ਤੋਂ ਪਹਿਲਾਂ ਹੋਏ ਬਦਫੈਲੀ ਮਾਮਲੇ ਦੇ 10 ਦੋਸ਼ੀਆਂ ਨੂੰ ਤਾਜਪੁਰ ਰੋਡ ’ਤੇ ਕੇਂਦਰੀ ਜੇਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਉਕਤ ਹਦਇਤਾਂ ਕੇਂਦਰੀ ਟੀਮ ਨੇ ਦੌਰਾ ਕਰਨ ਉਪਰੰਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਦੂਜੀ ਜੇਲ ’ਚ ਭੇਜ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ