ਆਦਮਪੁਰ ਵਿਖੇ ਲੱਗੀਆਂ ਈਦ-ਉੱਲ-ਫਿਤਰ ਦੀਆਂ ਰੌਣਕਾਂ, ਨਮਾਜ਼ ਕੀਤੀ ਅਦਾ
Saturday, Jun 16, 2018 - 06:46 PM (IST)

ਆਦਮਪੁਰ (ਕਮਲਜੀਤ, ਦਿਲਬਾਗੀ)— ਦਾਣਾ ਮੰਡੀ ਆਦਮਪੁਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦ-ਉੱਲ- ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਮਾਮ ਨਜ਼ੀਰ ਮੁਹੰਮਦ ਨੇ ਈਦ ਦੀ ਨਮਾਜ਼ ਅਦਾ ਕਰਵਾਈ। ਇਸ ਮੌਕੇ ਸਮੂਹ ਭਾਈਚਾਰੇ ਨੇ ਇਕ ਦੂਜੇ ਨੂੰ ਗਲਵਕੜੀ ਪਾ ਕੇ ਈਦ ਦੀ ਵਧਾਈ ਦਿੱਤੀ। ਇਸ ਮੌਕੇ ਸਿਆਸੀ ਆਗੂਆਂ ਨੇ ਮੌਕੇ ਪਹੁੰਚ ਕੇ ਈਦ ਦੀ ਵਧਾਈ ਦਿੱਤੀ।
ਇਸ ਮੌਕੇ ਹਜ਼ੂਰ ਹੂਸੈਨ, ਨਜ਼ੀਰ ਹੂਸੈਨ, ਮੁਹੰਮਦ ਬਸ਼ੀਰ, ਹਸਨਦੀਨ, ਸ਼ਾਮਦੀਨ, ਯਕੂਬ ਮੁਹੰਮਦ, ਅਲੀ ਹੂਸੈਨ, ਅਬਦੁਲ ਗਨੀ, ਮੁਹੰਮਦ ਫਕੀਰ, ਰਜ਼ਾਕ ਅਲੀ, ਮੁਹੰਮਦ ਰਸ਼ੀਦ, ਮੌਲਵੀ ਅਨਵਰ ਅਲੀ, ਮੱਖਣ ਦੀਨ, ਮੁਹੰਮਦ ਮੂਸਾ, ਮੁਹੰਮਦ ਇਸਮਾਇਲ ਅਤੇ ਹੋਰ ਹਾਜ਼ਰ ਸਨ।