ਜਲੰਧਰ ''ਚ ਮਨਾਇਆ ਗਿਆ ਈਦ ਦਾ ਜਸ਼ਨ, ਸੰਤੋਖ ਚੌਧਰੀ ਨੇ ਦਿੱਤੀ ਵਧਾਈ (ਤਸਵੀਰਾਂ)

Wednesday, Jun 05, 2019 - 01:33 PM (IST)

ਜਲੰਧਰ ''ਚ ਮਨਾਇਆ ਗਿਆ ਈਦ ਦਾ ਜਸ਼ਨ, ਸੰਤੋਖ ਚੌਧਰੀ ਨੇ ਦਿੱਤੀ ਵਧਾਈ (ਤਸਵੀਰਾਂ)

ਜਲੰਧਰ— ਅੱਜ ਦੇਸ਼ ਭਰ 'ਚ ਈਦ-ਉੱਲ-ਫਿਤਰ ਦਾ ਤਿਉਹਾਰ ਬੜੀ ਧੂਮਧਾਮ ਨਾ ਮਨਾਇਆ ਜਾ ਰਿਹਾ ਹੈ। ਜਲੰਧਰ ਦੀ ਈਦਗਾਹ ਮਸਜ਼ਿਦ 'ਚ ਹਜ਼ਾਰਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ 'ਚ ਹਿੱਸਾ ਲਿਆ ਅਤੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਇਕ-ਦੂਜੇ ਨੂੰ ਮਿਲ ਕੇ ਈਦ ਦੀ ਵਧਾਈ ਦਿੱਤੀ ਗਈ।

PunjabKesari

ਇਸ ਮੌਕੇ ਖਾਸ ਤੌਰ 'ਤੇ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਵਤਾਰ ਹੈਨਰੀ ਨੇ ਸਾਰੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਡਾ ਦੇਸ਼ ਇਕ ਸੈਕਿਊਲਰ ਦੇਸ਼ ਹੈ ਅਤੇ ਇਥੇ ਸਾਰੇ ਧਰਮ ਇਕ ਸਮਾਨ ਹਨ। ਇਸ ਮੌਕੇ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਦੇ ਕਿਸੇ ਵੀ ਤਰ੍ਹਾਂ ਦੇ ਮਾਮਲਿਆਂ ਨੂੰ ਸੰਸਦ 'ਚ ਚੁੱਕਣਗੇ। ਉਥੇ ਹੀ ਇਸ ਮੌਕੇ ਕਾਂਗਰਸ ਦੇ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਮੌਜੂਦ ਰਹੇ।

PunjabKesari


author

shivani attri

Content Editor

Related News