ਮੋਗਾ : ਕੋਰੋਨਾ ਆਫ਼ਤ ਦੌਰਾਨ ਮੁਸਿਲਮ ਭਾਈਚਾਰੇ ਨੇ ਪੜ੍ਹੀ ''ਈਦ'' ਦੀ ਨਮਾਜ਼
Saturday, Aug 01, 2020 - 01:53 PM (IST)
ਮੋਗਾ (ਵਿਪਨ) : ਦੇਸ਼ ਭਰ 'ਚ ਅੱਜ ਈਦ-ਉਲ-ਅਜ਼ਹਾ ਮਤਲਬ ਕਿ ਬਕਰੀਦ ਦੀਆਂ ਰੌਣਕਾਂ ਹਨ। ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ 'ਚ ਕਈ ਮਸੀਤਾਂ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਈਦ ਦਾ ਇਹ ਮੌਕਾ ਕੋਰੋਨਾ ਵਾਇਰਸ ਕਾਲ 'ਚ ਆਇਆ ਹੈ। ਇਸ ਕਾਰਨ ਕਰ ਕੇ ਨਮਾਜ਼ ਪੜ੍ਹਦੇ ਸਮੇਂ ਵੀ ਲੋਕਾਂ ਨੇ ਸਾਵਧਾਨੀ ਵਰਤੀ। ਇਸ ਮੌਕੇ ਮੋਗਾ 'ਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ।
ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ 'ਤੇ 20-20 ਲੋਕਾਂ ਨੇ ਹੀ ਇਕ ਸਮੇਂ ਨਮਾਜ਼ ਅਦਾ ਕੀਤੀ। ਦੱਸ ਦੇਈਏ ਕਿ ਈਦ-ਉਲ-ਫ਼ਿਤਰ ਤੋਂ ਬਾਅਦ ਈਦ-ਉਲ-ਅਜ਼ਹਾ ਮਤਲਬ ਕਿ ਬਕਰੀਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ। ਦੋਹਾਂ ਹੀ ਮੌਕੇ 'ਤੇ ਈਦਗਾਹ ਜਾ ਕੇ ਜਾਂ ਮਸੀਤਾਂ 'ਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ।