ਸਿੱਖਿਆ ਸਕੱਤਰ ਵੱਲੋਂ ਮੋਟਰ ਗੱਡੀਆਂ ’ਤੇ ਲਗਾਉਣ ਲਈ ਦਾਖਲਾ ਮੁਹਿੰਮ ਦਾ ਸਟਿੱਕਰ ਜਾਰੀ
Friday, Apr 23, 2021 - 12:25 AM (IST)
ਲੁਧਿਆਣਾ/ਮੋਹਾਲੀ/ਫਰੀਦਕੋਟ, (ਵਿੱਕੀ, ਨਿਆਮੀਆਂ, ਜਸਬੀਰ ਕੌਰ, ਬਾਂਸਲ)- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੋਟਰ ਗੱਡੀਆਂ ’ਤੇ ਲਗਾਉਣ ਲਈ ਕਲਰ ਸਟਿੱਕਰ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਕੋਰੋਨਾ ਦੀ ਦੂਜੀ ਡੋਜ਼ ਤੋਂ ਬਾਅਦ ਬੀਬੀ ਦੀ ਹਾਲਤ ਗੰਭੀਰ, PGI 'ਚ ਦਾਖ਼ਲ
ਇਸ ਮੌਕੇ ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਸਬੰਧੀ ਹੋਈ ਸਮੀਖਿਆ ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸਕੂਲਾਂ ਵਿਚ ਵਧੇ ਦਾਖਲੇ, ਟ੍ਰਾਂਸਫਰ ਪਾਲਿਸੀ, ਸਮਾਰਟ ਸਕੂਲ, ਬੁਨਿਆਦੀ ਢਾਂਚੇ ਲਈ ਕੀਤੇ ਕੰਮਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਾਰੇ ਸਕੂਲ ਮੁਖੀਆਂ, ਅਧਿਆਪਕਾਂ, ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਤਾਰੀਫ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 5456 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
ਦੱਸ ਦੇਈਏ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਗੁਣਕਾਰੀ ਸਿੱਖਿਆ ਦੇ ਪ੍ਰਚਾਰ ਲਈ ਮੁਹਿੰਮ ਦੇ ਸਬੰਧ ’ਚ ਨੁੱਕੜ ਨਾਟਕ ਖੇਡੇ ਜਾ ਰਹੇ ਹਨ। ਕਨੋਪੀ ਅਤੇ ਮੇਲਿਆਂ ’ਚ ਵਿਸ਼ੇਸ਼ ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ। ਆਡੀਓ ਅਤੇ ਵੀਡੀਓ ਡਾਕੂਮੈਂਟਰੀਜ਼ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਕੂਲਾਂ ਵੱਲੋਂ ਫਲੈਕਸ ਅਤੇ ਪੈਂਫਲਿਟ ਵੀ ਵੰਡੇ ਜਾ ਰਹੇ ਹਨ। ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨੂੰ ਬੱਚਿਆਂ ਨੂੰ ਦਾਖਲਾ ਸਰਕਾਰ ਸਕੂਲ ’ਚ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ।