NAS 2021 ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਵੱਡਾ ਬਿਆਨ, ਕਹੀ ਇਹ ਗੱਲ

Sunday, May 29, 2022 - 01:32 AM (IST)

ਚੰਡੀਗੜ੍ਹ- ਨੈਸ਼ਨਲ ਅਚੀਵਮੈਂਟ ਸਰਵੇਖਣ 2021 ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮਾ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੇ ਸਰਕਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸੇ ਦਰਮਿਆਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਨੈਸ਼ਨਲ ਅਚੀਵਮੈਂਟ ਸਰਵੇਖਣ 2021 ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇਸ ਸਰਵੇਖਣ 'ਤੇ ਸਵਾਲ ਚੁੱਕਦਿਆਂ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਇਹ ਜ਼ਮੀਨੀ ਹਕੀਕਤ ਦੇ ਬਿਲਕੁਲ ਉਲਟ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਹਰਿਆਣਾ ਚੋਣਾਂ ਤੋਂ ਪਹਿਲਾਂ ਟੁੱਟਿਆ ਭਾਜਪਾ-ਜਜਪਾ ਦਾ ਗਠਜੋੜ

ਇਸ ਸਰਵੇਖਣ 'ਚ ਪੰਜਾਬ ਦੇ ਚੋਟੀ 'ਤੇ ਆਉਣ 'ਤੇ ਅਧਿਆਪਕ ਅਤੇ ਵਿਦਿਆਰਥੀ ਵਧਾਈ ਦੇ ਹੱਕਦਾਰ ਹਨ ਪਰ ਉਨ੍ਹਾਂ ਨੂੰ ਸਰਵੇਖਣ ਦੇ ਕੁਝ ਅੰਕੜਿਆਂ 'ਤੇ ਇਤਰਾਜ਼ ਹੈ। ਮੀਤ ਹੇਅਰ ਨੇ ਕਿਹਾ ਕਿ ਅਸਲੀਅਤ 'ਚ ਅਸੀਂ ਕੁਝ ਵਿਦਿਆਰਥੀਆਂ ਨੂੰ ਮਿਲੇ ਹਾਂ ਜੋ ਸਿਰਫ਼ ਇਕ ਲਾਈਨ ਪੜ੍ਹ ਸਕਦੇ ਹਨ ਪਰ ਉਨ੍ਹਾਂ ਨੂੰ 60 ਫੀਸਦੀ ਅਤੇ ਇਸ ਤੋਂ ਵੀ ਵੱਧ ਅੰਕ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਹਿਸਾਬ ਕੀਤਾ ਬਰਾਬਰ

ਜ਼ਿਕਰਯੋਗ ਹੈ ਕਿ ਐੱਨ.ਏ.ਐੱਸ.2021 ਮੁਤਾਬਕ ਪੰਜਾਬ ਦੇਸ਼ 'ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ 'ਚੋਂ ਇਕ ਹੈ। ਸਰਵੇਖਣ 'ਚ ਪੰਜਾਬ ਨੂੰ ਜਮਾਤ ਤਿੰਨ, ਪੰਜ ਅਤੇ ਅੱਠ 'ਚ ਸਾਰੇ ਵਿਸ਼ਿਆਂ 'ਚ ਪਹਿਲਾਂ ਸਥਾਨ ਅਤੇ 10ਵੀਂ 'ਚ ਗਣਿਤ 'ਚ ਪਹਿਲਾਂ ਸਥਾਨ ਮਿਲਿਆ ਹੈ। ਦੱਸ ਦੇਈਏ ਕਿ ਇਹ ਸਰਵੇਖਣ ਕੇਂਦਰ ਨੇ 12 ਨਵੰਬਰ, 2021 ਨੂੰ ਕਰਵਾਇਆ ਸੀ।

ਇਹ ਵੀ ਪੜ੍ਹੋ : ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News