ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਤਨੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

05/13/2023 4:52:40 PM

ਅੰਮ੍ਰਿਤਸਰ (ਸਰਬਜੀਤ)- ਪੰਜਾਬ ਦੇ ਸਿੱਖਿਆ ਮੰਤਰੀ ਹਰਜੀਤ ਸਿੰਘ ਬੈਂਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਹਨ। ਹਰਜੋਤ ਸਿੰਘ ਬੈਂਸ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਪਤਨੀ ਜੋਤੀ ਯਾਦਵ ਦੇ ਨਾਲ ਗੁਰੂ ਘਰ ਵਿਚ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ 'ਤੇ ਗੁਰੂ ਘਰ 'ਚ ਮੱਥਾ ਟੇਕਣ ਲਈ ਆਏ ਹਾਂ। ਉਨ੍ਹਾਂ ਨੇ ਪੂਰੇ ਪੰਜਾਬ, ਦੇਸ਼ ਤੇ ਦੁਨੀਆ 'ਚ ਅਮਨ ਸ਼ਾਂਤੀ ਬਣਾਏ ਰੱਖਣ ਅਪੀਲ ਕੀਤੀ।

ਇਹ ਵੀ ਪੜ੍ਹੋ- ਢੋਲ ਦੇ ਡਗੇ 'ਤੇ ਭੰਗੜਾ ਪਾਉਂਦੇ ਹੋਏ ਵਰਕਰਾਂ ਸਮੇਤ ਕਾਊਂਟਿੰਗ ਸੈਂਟਰ ਪਹੁੰਚੇ 'ਆਪ' ਵਿਧਾਇਕ ਬਲਕਾਰ ਸਿੰਘ

PunjabKesari

ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਭਰ 'ਚ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ 'ਤੇ ਬੋਲਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਟੀਚਰ ਪ੍ਰਿੰਸੀਪਲ ਸਾਰੇ ਵਧਾਈ ਦੇ ਪਾਤਰ ਹਨ, ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ 'ਚ ਤਹਾਨੂੰ ਹੋਰ ਵੱਡੇ ਬਦਲਾਅ ਨਜ਼ਰ ਆਉਣਗੇ। ਮੰਤਰੀ ਨੇ ਅੰਮਿਤਸਰ ਦੇ ਕਾਫ਼ੀ ਸਕੂਲਾਂ ਦਾ ਕੰਮ ਹੋ ਚੁੱਕਿਆ ਹੈ, ਜਿਹੜੇ ਕੰਮ ਰਹਿ ਗਏ ਹਨ ਉਹ ਵੀ ਜਲਦ ਪੂਰੇ ਹੋਣਗੇ। 

ਇਹ ਵੀ ਪੜ੍ਹੋ- ਜਲੰਧਰ ਚੋਣ 'ਚ 'ਆਪ' ਦੀ ਜਿੱਤ ਪੱਕੀ, ਐਲਾਨ ਤੋਂ ਪਹਿਲਾਂ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ

PunjabKesari

ਸਿੱਖਿਆ ਮੰਤਰੀ ਨੇ ਕਿਹਾ ਆਉਣ ਵਾਲੇ 6 ਮਹੀਨਿਆਂ ਨੂੰ ਸਰਕਾਰੀ ਸਕੂਲਾਂ ਦਾ ਪੱਧਰ ਹੋਰ ਉੱਪਰ ਚੁੱਕਾਗੇ ਅਤੇ ਤੁਸੀਂ ਸਾਰੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਲਈ ਭੇਜੋਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਸਾਰੀ ਟੀਮ ਨੇ ਜੋ ਜਨਤਾ ਨਾਲ ਵਾਅਦੇ ਕੀਤੇ ਸਨ ਉਹ ਜਲਦ ਪੂਰੇ ਕਰਾਂਗੇ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News