ਮਨਮਰਜ਼ੀਆਂ ਕਰਨ ਵਾਲੇ ਅਧਿਆਪਕ ਨੂੰ ਸਿੱਖਿਆ ਮਹਿਕਮੇ ਨੇ ਕੀਤਾ ਮੁਅੱਤਲ
Wednesday, Jul 08, 2020 - 11:17 PM (IST)
ਖੰਨਾ, (ਜ.ਬ.)- ਸਿੱਖਿਆ ਵਿਭਾਗ ਨੇ ਖੰਨਾ ਦੇ ਅਮਲੋਹ ਰੋਡ ’ਤੇ ਸਰਕਾਰੀ ਸਕੂਲ ਵਿਚ ਮੈਥ ਟੀਚਰ ਗੁਰਬਚਨ ਸਿੰਘ ਨੂੰ ਸਸਪੈਂਡ ਕਰਦੇ ਹੋਏ ਤਰਨਤਾਰਨ ਵਿਚ ਸਿੱਖਿਆ ਅਧਿਕਾਰੀ ਨੂੰ ਰਿਪੋਰਟ ਦੇਣ ਲਈ ਕਿਹਾ ਹੈ । ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਲੋਂ ਕੋਰੋਨਾ ਮਹਾਮਾਰੀ ਕਾਰਣ ਵਟਸਐਪ ਗਰੁੱਪ ਬਣਾਇਆ ਸੀ, ਜਿਸ ’ਚ ਬੱਚਿਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਉਣ ਲਈ ਡਾਈਰੈਕਸ਼ਨ ਦਿੱਤੀ ਜਾਂਦੀ ਸੀ ।
ਗੁਰਬਚਨ ਸਿੰਘ ਨੇ ਲਾਕਡਾਊਨ ਦੌਰਾਨ ਨਾ ਤਾਂ ਬੱਚਿਆਂ ਨੂੰ ਕੋਈ ਅਸਾਈਨਮੈਂਟ ਭੇਜੀ । ਸਗੋਂ ਉਨ੍ਹਾਂ ਦੇ ਦੁਆਰਾ ਵਟਸਐਪ ਗਰੁੱਪ ’ਚ ਇਤਰਾਜ਼ਯੋਗ ਸਮੱਗਰੀ ਪੋਸਟ ਕਰ ਦਿੱਤੀ । ਇਸ ’ਤੇ ਐਕਸ਼ਨ ਲੈਂਦੇ ਹੋਏ ਸਿੱਖਿਆ ਵਿਭਾਗ ਦੇ ਡਾਇਰੈਕਟਰ ਸੁਖਜੀਤ ਪਾਲ ਸਿੰਘ ਨੇ ਉਕਤ ਕਾਰਵਾਈ ਕੀਤੀ । ਡੀ. ਈ. ਓ . ਸੈਕੰਡਰੀ ਸਵਰਨਜੀਤ ਕੌਰ ਨੇ ਮੈਥ ਟੀਚਰ ਗੁਰਬਚਨ ਸਿੰਘ ਨੂੰ ਸਸਪੈਂਡ ਕਰਨ ਦੀ ਪੁਸ਼ਟੀ ਕੀਤੀ ਹੈ।